ਨਵੀਂ ਦਿੱਲੀ: ਭਾਰਤ ਵਿੱਚ ਹਾਲਾਂਕਿ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਪਰ ਹੁਣ ਤੱਕ ਦੁਨੀਆਂ ਵਿੱਚ ਸਭ ਤੋਂ ਵੱਧ ਰਿਕਵਰੀ ਰੇਟ ਹੋਣ ਕਾਰਨ 96.36 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਨਤੀਜੇ ਵਜੋਂ, ਦਿੱਲੀ ਦੇ ਛਤਰਪੁਰ ਖੇਤਰ ਵਿਚ ਦੁਨੀਆ ਦੇ ਸਭ ਤੋਂ ਵੱਡੇ 10,000 ਬਿਸਤਰਿਆਂ ਵਾਲੇ ਸਰਦਾਰ ਪਟੇਲ ਕੋਵਿਡ ਸੈਂਟਰ ਵਿਚ ਸਿਰਫ 59 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।


ਸੈਂਟਰ ਦਾ ਸੰਚਾਲਨ ਕਰ ਰਹੀ ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਵੱਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ, ਇਹ ਇੱਕ ਸਮੇਂ ਇਲਾਜ ਕਰਾਉਣ ਵਾਲੇ ਮਰੀਜ਼ਾਂ ਦੀ ਸਭ ਤੋਂ ਘੱਟ ਗਿਣਤੀ ਹੈ। ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਪਿਛਲੇ ਚਾਰ ਪੰਜ ਦਿਨਾਂ ਵਿੱਚ ਕੇਂਦਰ ਵਿੱਚ 100 ਤੋਂ ਘੱਟ ਮਰੀਜ਼ ਹਨ।


ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਕੋਵਿਡ ਸੈਂਟਰ ਦੇ ਉਦਘਾਟਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਰੀਜ਼ਾਂ ਦੀ ਗਿਣਤੀ 50 ਦੇ ਨੇੜੇ ਪਹੁੰਚੀ ਹੈ। ਅੰਕੜਿਆਂ ਮੁਤਾਬਕ 5 ਜੁਲਾਈ ਤੋਂ ਕੋਵਿਡ ਸੈਂਟਰ ਅਤੇ ਹਸਪਤਾਲ ਵਿੱਚ ਕੁੱਲ 11,749 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਨ੍ਹਾਂ 11,749 ਮਰੀਜ਼ਾਂ ਚੋਂ 11,374 ਮਰੀਜ਼ਾਂ ਨੂੰ 22 ਦਸੰਬਰ ਦੀ ਸਵੇਰ ਤੱਕ ਛੁੱਟੀ ਦਿੱਤੀ ਗਈ। ਅੰਕੜਿਆਂ ਮੁਤਾਬਕ ਸੋਮਵਾਰ ਸਵੇਰੇ ਕੁੱਲ 69 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ, ਜਿਨ੍ਹਾਂ ਚੋਂ 10 ਮਰੀਜ਼ਾਂ ਨੂੰ ਪਿਛਲੇ 24 ਘੰਟਿਆਂ ਵਿੱਚ ਛੁੱਟੀ ਦਿੱਤੀ ਗਈ ਹੈ।

ਲੰਡਨ ਤੋਂ ਅੰਮ੍ਰਿਤਸਰ ਆਈ ਉਡਾਣ 'ਚ 8 ਯਾਤਰੀ ਨਿਕਲੇ ਕੋਰੋਨਾ ਪੌਜ਼ੇਟਿਵ, ਏਅਰਪੋਰਟ 'ਤੇ ਪੂਰੀ ਰਾਤ ਚੱਲੀ ਟੈਸਟਿੰਗ

ਇਸ ਕੋਵਿਡ ਸੈਂਟਰ ਵਿੱਚ ਕੁੱਲ 11 ਹਸਪਤਾਲ ਏਮਜ਼, ਸਫਦਰਜੰਗ, ਮੇਦਾਂਤਾ, ਮੈਕਸ ਹਸਪਤਾਲ ਆਦਿ ਸਮੇਤ ਮਰੀਜ਼ਾਂ ਨੂੰ ਰੈਫਰ ਕਰ ਰਹੇ ਹਨ। ਹਾਲ ਹੀ ਵਿਚ ਜਦੋਂ ਕੋਵਿਡ -19 ਦੀ ਤੀਜੀ ਲਹਿਰ ਦਿੱਲੀ ਵਿਚ ਵੇਖੀ ਗਈ, ਸਰਦਾਰ ਪਟੇਲ ਕੋਵਿਡ ਸੈਂਟਰ ਵਿਚ ਸਭ ਤੋਂ ਵੱਧ 2000 ਮਰੀਜ਼ ਸੀ, ਜੋ ਇਸ ਕੇਂਦਰ ਵਿਚ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਸੀ।

ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਕੋਵਿਡ-19 ਸਹੂਲਤ ਵਿਚ ਮੈਡੀਕਲ ਆਕਸੀਜਨ ਦੀ ਘਾਟ ਬਾਰੇ ਅਫਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਨਵੇਂ ਬਿਸਤਰੇ ਮੈਡੀਕਲ ਆਕਸੀਜਨ ਦੀ ਸਹੀ ਸਪਲਾਈ ਨਾਲ ਲੈਸ ਹੋਣਗੇ।

ਅਦਾਕਾਰਾ ਰਕੁਲਪ੍ਰੀਤ ਸਿੰਘ ਕੋਰੋਨਾ ਪੌਜ਼ੇਟਿਵ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904