ਨਵੀਂ ਦਿੱਲੀ: ਪਿਛਲੇ ਦਿਨੀਂ ਦੇਸ਼ ਭਰ 'ਚ ਹੋਈ ਭਾਰੀ ਬਾਰਸ਼ ਕਾਰਨ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀ ਹੈ। ਖਤਰੇ ਦੇ ਚੱਲਦਿਆਂ 600 ਤੋਂ ਵੱਧ ਲੋਕਾਂ ਨੂੰ ਮੌਕੇ ਤੋਂ ਹਟਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਅਧਿਕਾਰੀਆਂ ਨੇ ਇਸ ਸਬੰਧ 'ਚ ਪੁਖਤਾ ਕਦਮ ਉਠਾਉਣ ਲਈ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਸਨ। ਪੂਰਬੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਯਮੁਨਾ ਨਦੀ 'ਚ ਪਾਣੀ ਦਾ ਪੱਧਰ ਕੱਲ੍ਹ ਸ਼ਾਮ ਤੱਕ 205.7 ਮੀਟਰ ਤੱਕ ਪਹੁੰਚ ਗਿਆ ਸੀ ਜਦਕਿ ਖਤਰੇ ਦਾ ਨਿਸ਼ਾਨ 204.83 ਮੀਟਰ ਹੈ।
ਜਾਣਕਾਰੀ ਮੁਤਾਬਕ ਹੁਣ ਤੱਕ 613 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ। ਸਿਰਫ ਦਿੱਲੀ 'ਚ ਹੀ ਨਹੀਂ ਇਸ ਤੋਂ ਇਲਾਵਾ ਦਿੱਲੀ ਦੇ ਨੇੜਲੇ ਇਲਾਕਿਆਂ ਯੂਪੀ 'ਚ ਵੀ ਯਮੁਨਾ ਖਤਰੇ ਦੇ ਨਿਸ਼ਾਨ 'ਤੋਂ ਉੱਤੇ ਵਹਿ ਰਹੀ ਹੈ।