ਬਿਰਲਾ ਦਾ ਪੋਤਾ ਦੇ ਮਾੜੇ ਦਿਨ, ਦਾਦਾ ਨੇ ਜਿਸ ਬੈਂਕ ਦੀ ਕੀਤੀ ਸਥਾਪਨਾ, ਉਸੇ ਨੇ ਪੋਤੇ ਨੂੰ ਐਲਾਨਿਆ ਡਿਫਾਲਟਰ
ਏਬੀਪੀ ਸਾਂਝਾ | 17 Jun 2019 04:28 PM (IST)
ਜਿਸ ਯੂਕੋ ਬੈਂਕ ਦੀ ਸਥਾਪਨਾ ਯਸ਼ੋਵਰਧਨ (ਯਸ਼) ਬਿਰਲਾ ਦੇ ਪੜਦਾਦਾ ਘਨਸ਼ਿਆਮ ਦਾਸ ਬਿਰਲਾ ਨੇ ਕੀਤੀ ਸੀ, ਅੱਜ ਉਸੇ ਬੈਂਕ ਨੇ ਉਨ੍ਹਾਂ ਦੇ ਪੋਤੇ ਨੂੰ ਵਿੱਲਫੁੱਲ ਡਿਫਾਲਟਰ ਐਲਾਨ ਦਿੱਤਾ ਹੈ। ਯਸ਼ੋਵਰਧਨ ਬਿਰਲਾ ਦੀ ਕੰਪਨੀ 67 ਕਰੋੜ ਰੁਪਏ ਕਰਜ਼ ਦਾ ਭੁਗਤਾਨ ਕਰਨ ‘ਚ ਨਾਕਾਮਯਾਬ ਰਹੀ।
ਨਵੀਂ ਦਿੱਲੀ: ਜਿਸ ਯੂਕੋ ਬੈਂਕ ਦੀ ਸਥਾਪਨਾ ਯਸ਼ੋਵਰਧਨ (ਯਸ਼) ਬਿਰਲਾ ਦੇ ਪੜਦਾਦਾ ਘਨਸ਼ਿਆਮ ਦਾਸ ਬਿਰਲਾ ਨੇ ਕੀਤੀ ਸੀ, ਅੱਜ ਉਸੇ ਬੈਂਕ ਨੇ ਉਨ੍ਹਾਂ ਦੇ ਪੋਤੇ ਨੂੰ ਵਿੱਲਫੁੱਲ ਡਿਫਾਲਟਰ ਐਲਾਨ ਦਿੱਤਾ ਹੈ। ਯਸ਼ੋਵਰਧਨ ਬਿਰਲਾ ਦੀ ਕੰਪਨੀ 67 ਕਰੋੜ ਰੁਪਏ ਕਰਜ਼ ਦਾ ਭੁਗਤਾਨ ਕਰਨ ‘ਚ ਨਾਕਾਮਯਾਬ ਰਹੀ। ਬੈਂਕ ਨੇ ਇਸ ਤੋਂ ਬਾਅਦ ਕਾਰਵਾਈ ਕੀਤੀ। ਕਰਜ਼ ਦੀ ਇਸ ਰਕਮ ਨੂੰ ਬੈਂਕ ਨੇ ਸਾਲ 2013 ‘ਚ ਹੀ ਐਨਪੀਏ ਐਲਾਨ ਦਿੱਤਾ ਸੀ। ਹੁਣ ਯਸ਼ੋਵਰਧਨ ਜਿਸ ਕੰਪਨੀ ਦੇ ਡਾਇਰੈਕਟਰ ਰਹਿਣਗੇ, ਉਸ ਕੰਪਨੀ ਨੂੰ ਯੂਕੋ ਬੈਂਕ ਵੱਲੋਂ ਕਰਜ਼ ਨਹੀਂ ਮਿਲੇਗਾ। ਕੰਪਨੀ ਕਈ ਸਾਲਾਂ ਤੋਂ ਸਲਾਹਕਾਰਾਂ ਦੇ ਸਿਰ ‘ਤੇ ਹੀ ਚੱਲ ਰਹੀ ਸੀ। ਬਾਅਦ ‘ਚ ਯਸ਼ ਨੇ ਇਸ ਦੀ ਕਮਾਨ ਸਾਂਭੀ। ਇਹ ਗਰੁੱਪ ਬਿਰਲਾ ਸ਼ਲੋਕਾ ਐਡੁਟੈਕ ਦੇ ਬੈਨਰ ਹੇਠ ਕਈ ਚੈਰਿਟੀ ਤੇ ਸਿਖਿਅੱਕ ਕਾਰਜ ਕਰਦਾ ਹੈ। ਬੈਂਕ ਵੱਲੋਂ ਕਿਸੇ ਵਿਅਕਤੀ ਨੂੰ ਜਦੋਂ ‘ਵਿਲਫੁੱਲ ਡਿਫਾਲਟਰ’ ਐਲਾਨਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਵਿਅਕਤੀ ਕਰਜ਼ ਨਹੀਂ ਚੁੱਕਾ ਰਿਹਾ। ਜਾਇਦਾਦ ਹੋਣ ਦੇ ਬਾਅਦ ਵੀ ਜਾਂ ਫੰਡ ਨੂੰ ਡਾਇਵਰਟ ਕਰਨਾ ਜਾਂ ਬੈਂਕ ਨੂੰ ਬਿਨਾ ਦੱਸੇ ਜਾਇਦਾਦ ਵੇਚਣ ਵਾਲਿਆਂ ਨੂੰ ਵੀ ਬੈਂਕ ਵਿਲਫੁੱਲ ਡਿਫਾਲਟਰ ਐਲਾਨ ਦਿੰਦਾ ਹੈ।