ਭੋਪਾਲ: ਯੋਗ ਗੁਰੂ ਬਾਬਾ ਰਾਮਦੇਵ ਨੇ ਲੋਕ ਸਭਾ ਚੋਣਾਂ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਇਸ਼ਾਰਿਆਂ ਵਿੱਚ ਲੋਕ ਸਭਾ ਚੋਣਾਂ ਦੀ ਤਾਰੀਖ਼ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਚੋਣਾਂ ਤੋਂ ਵੱਡਾ ਹੈ ਤੇ ਚੋਣਾਂ ਆਪਣੀ ਜਗ੍ਹਾ ਹੁੰਦੀਆਂ ਰਹਿਣਗੀਆਂ, ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਵੇਲੇ ਜੋ ਕਰਨਾ ਹੈ, ਉਹ ਕਰਨਾ ਚਾਹੀਦਾ ਹੈ। ਬਾਬਾ ਰਾਮਦੇਵ ਨੇ ਇਹ ਗੱਲ ਦੇਸ਼ ਦੇ ਯੁੱਧ ਦੇ ਹਾਲਾਤ ਨੂੰ ਵੇਖਦੇ ਹੋਏ ਚੋਣਾਂ ਨੂੰ ਕੁਝ ਵੇਲੇ ਟਾਲਣ ਦੇ ਸਵਾਲ ’ਤੇ ਕਹੀ।
ਬਾਬਾ ਰਾਮਦੇਵ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਦਾ ਵੇਲਾ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਬਗੈਰ ਯੁੱਧ ਦੇ ਪਾਕਿਸਤਾਨ ਨੂੰ ਸਬਕ ਨਹੀਂ ਸਿਖਾਇਆ ਜਾ ਸਕਦਾ। ਰੋਜ਼-ਰੋਜ਼ ਦੀ ਸ਼ਹਾਦਤ ਤੋਂ ਹੁਣ ਤਾਂ ਪਾਕਿਸਤਾਨ ਨਾਲ ਆਰ-ਪਾਰ ਹੋ ਹੀ ਜਾਏ।
ਯੋਗ ਗੁਰੂ ਨੇ ਕਿਹਾ ਕਿ ਦੇਸ਼ ਵਿੱਚ ਯੁੱਧ ਦੇ ਹਾਲਾਤ ਹਨ। ਯੁੱਧ ਕਦੋਂ ਤੇ ਕਿਵੇਂ ਹੋਏਗਾ, ਇਹ ਪੀਐਮ ਮੋਦੀ ਨੂੰ ਤੈਅ ਕਰਨਾ ਹੈ। ਪੂਰਾ ਦੇਸ਼ ਪੀਐਮ ਮੋਦੀ ਨੂੰ ਇੱਕ ਯੋਧੇ ਵਾਂਗ ਵੇਖ ਰਿਹਾ ਹੈ। ਲੋਕ ਸਭਾ ਚੋਣਾਂ ਵਿੱਚ ਸਿਰਫ ਮਹੀਨਾ ਰਹਿ ਗਿਆ ਹੈ। ਅਜਿਹੇ ਵਿੱਚ ਸਿਆਸੀ ਦਲਾਂ ਨੇ ਚੋਣਾਂ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।