ਨਵੀਂ ਦਿੱਲੀ: ਉੱਤਰ ਪ੍ਰਦੇਸ਼ 'ਚ ਮਜ਼ਦੂਰਾਂ ਦੇ 12 ਘੰਟੇ ਕੰਮ ਕੀਤੇ ਜਾਣ ਦੇ ਫੈਸਲੇ 'ਤੇ ਯੋਗੀ ਸਰਕਾਰ ਨੇ ਯੂ-ਟਰਨ ਲੈ ਲਿਆ ਹੈ। ਪ੍ਰਮੁੱਖ ਸਕੱਤਰ ਸੁਰੇਸ਼ ਚੰਦਰਾ ਨੇ ਇਲਾਹਾਬਾਦ ਹਾਈਕੋਰਟ ਦੇ ਮੁੱਖ ਸਥਾਈ ਐਡਵੋਕੇਟ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਸ ਦੇ ਆਧਾਰ 'ਤੇ ਸਰਕਾਰ ਦਾ ਪੱਤਰ ਹਾਈਕੋਰਟ 'ਚ ਪੇਸ਼ ਕਰਨ ਦੀ ਅਪੀਲ ਕੀਤੀ ਹੈ।
ਸੂਬਾ ਸਰਕਾਰ ਨੇ ਅੱਠ ਮਈ ਨੂੰ ਸੂਚਨਾ ਜਾਰੀ ਕਰਕੇ ਮਜ਼ਦੂਰਾਂ ਦੇ ਕੰਮ 'ਚ ਘੰਟਿਆਂ ਦਾ ਬਦਲਾਅ ਕੀਤਾ ਸੀ। ਮਜ਼ਦੂਰਾਂ ਦਾ ਕੰਮ ਕਰਨ ਦਾ ਸਮਾਂ ਵਧਾ ਕੇ 12 ਘੰਟੇ ਕਰ ਦਿੱਤਾ ਗਿਆ ਸੀ। ਵਰਕਰਸ ਫਰੰਸ ਨੇ ਇਸ ਦੇ ਵਿਰੋਧ ਚ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ 'ਤੇ ਆਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ: 19 ਮਰੀਜ਼ ਠੀਕ ਹੋਕੇ ਘਰਾਂ ਨੂੰ ਪਰਤੇ, ਬਰਨਾਲਾ ਹੋਇਆ ਕੋਰੋਨਾ ਮੁਕਤ
ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ 18 ਮਈ ਨੂੰ ਰੱਖੀ ਗਈ ਹੈ। ਨੋਟਿਸ ਜਾਰੀ ਹੋਣ ਮਗਰੋਂ ਯੂਪੀ ਸਰਕਾਰ ਨੇ ਮਜ਼ਦੂਰਾਂ ਦੇ ਕੰਮ ਦੇ ਘੰਟੇ ਮੁੜ ਤੋਂ ਅੱਠ ਘੰਟੇ ਕਰ ਦਿੱਤੇ ਹਨ। ਵਰਕਰਸ ਫਰੰਟ ਦੇ ਸੂਬਾ ਪ੍ਰਧਾਨ ਦਿਨਕਰ ਕਪੂਰ ਮੁਤਾਬਕ ਇਲਾਹਾਬਾਦ ਹਾਈਕੋਰਟ ਦੇ ਨੋਟਿਸ ਮਗਰੋਂ ਸਰਕਾਰ ਬੈਕਫੁੱਟ 'ਤੇ ਆ ਗਈ ਹੈ।
ਇਸੇ ਲਈ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਉਨ੍ਹਾਂ ਸਰਕਾਰ ਦਾ ਫੈਸਲਾ ਬਦਲੇ ਜਾਣ ਨੂੰ ਮਜ਼ਦੂਰਾਂ ਦੀ ਜਿੱਤ ਦੱਸਿਆ ਹੈ।
ਇਹ ਵੀ ਪੜ੍ਹੋ: ਲੌਕਡਾਊਨ-4 ਲਈ ਵੱਖ-ਵੱਖ ਸੂਬਿਆਂ ਨੇ ਦਿੱਤੇ ਇਹ ਸੁਝਾਅ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ