ਚੰਡੀਗੜ੍ਹ: ਏਅਰ ਇੰਡੀਆ ਨੇ ਯਾਤਰੀਆਂ ਨੂੰ 10 ਕਿੱਲੋ ਤਕ ਸਾਮਾਨ ਲੈ ਕੇ ਜਾਣ ਦੀ ਛੋਟ ਦੇ ਦਿੱਤੀ ਹੈ। ਇਸ ਲਈ ਵੱਖਰੇ ਤੌਰ 'ਤੇ ਕੋਈ ਪੈਸੇ ਨਹੀਂ ਲਏ ਜਾਣਗੇ। ਇਹ ਸੇਵਾ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੇਖਦਿਆਂ ਹੋਇਆਂ ਦਿੱਤੀ ਜਾ ਰਹੀ ਹੈ।

ਦੱਸ ਦੇਈਏ ਦੇਸ਼ ਦੇ ਅੰਦਰ ਘਰੇਲੂ ਉਡਾਣਾਂ ਵਿੱਚ ਬੈਗੇਜ ਲਈ 500 ਰੁਪਏ ਦੇਣੇ ਪੈਂਦੇ ਸਨ। ਇਸ ਕੀਮਤ 'ਤੇ ਜੀਐਸਟੀ ਵੀ ਲੱਗਦਾ ਹੈ। ਇਸ ਨਾਲ ਯਾਤਰੀਆਂ ਨੂੰ ਕਾਫੀ ਬੋਝ ਚੁੱਕਣਾ ਪੈਂਦਾ ਹੈ। ਸਾਰੀਆਂ ਜਹਾਜ਼ ਕੰਪਨੀਆਂ ਬੈਗੇਜ ਲਈ ਵੱਖ-ਵੱਖ ਕੀਮਤ ਵਸੂਲ ਕਰਦੀਆਂ ਹਨ।

ਕੰਪਨੀਆਂ ਆਪਣੀ ਵੈਬਸਾਈਟ 'ਤੇ ਬੈਗੇਜ ਲਈ ਵਸੂਲੀ ਜਾਣ ਵਾਲੀ ਕੀਮਤ ਦਾ ਵੇਰਵਾ ਦੱਸਦੀਆਂ ਹਨ। ਬੈਗੇਜ 'ਤੇ ਲਈ ਜਾਣ ਵਾਲੀ ਕੀਮਤ ਡਾਲਰਾਂ ਵਿੱਚ ਲਈ ਜਾਂਦੀ ਹੈ।