ਨਵੀਂ ਦਿੱਲੀ: ਨੌਕਰੀ ਕਰਨ ਦੀ ਬਜਾਏ ਭਾਰਤ ਸਰਕਾਰ ਨੌਜਵਾਨਾਂ ਨੂੰ ਆਪਣਾ ਛੋਟਾ-ਮੋਟਾ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ (PMRPY) ਤਹਿਤ ਸਰਕਾਰ ਸ਼ਹਿਰੀ ਤੇ ਪੇਂਡੂ ਖੇਤਰ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ 2 ਤੋਂ 10 ਲੱਖ ਰੁਪਏ ਦਾ ਕਰਜ਼ਾ ਦੇ ਰਹੀ ਹੈ। PMRPY ਤਹਿਤ ਲਏ ਗਏ ਕਰਜ਼ੇ 'ਤੇ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਇਸ ਦੀ ਵਿਆਜ਼ ਦਰ ਵੀ ਕਾਫੀ ਘੱਟ ਰੱਖੀ ਗਈ ਹੈ।

ਖ਼ਾਸ ਗੱਲ ਇਹ ਹੈ ਕਿ ਇਸ ਕਰਜ਼ੇ 'ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਗਰੰਟੀ ਵੀ ਨਹੀਂ ਦੇਣੀ ਪਏਗੀ। ਜੇ ਤੁਹਾਡੇ ਕੋਲ ਹੁਨਰ ਜਾਂ ਕਿਸੇ ਕਾਰੋਬਾਰ ਦੀ ਪਲਾਨਿੰਗ ਹੈ ਤਾਂ ਤੁਸੀਂ ਵੀ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹੋ। ਹਾਲਾਂਕਿ ਸਰਕਾਰ ਨੇ ਇਸ ਯੋਜਨਾ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ।

ਪਤੀ/ਪਤਨੀ ਤੇ ਮਾਤਾ-ਪਿਤਾ ਨਾਲ ਉਮੀਦਵਾਰ ਦੀ ਆਮਦਨ ਇੱਕ ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕੌਸ਼ਲ ਵਿਕਾਸ ਯੋਜਨਾ ਵਿੱਚ ਘੱਟੋ-ਘੱਟ 6 ਮਹੀਨੇ ਤਜਰਬਾ ਲਿਆ ਹੋਏ। ਯਾਨੀ ਸਰਕਾਰ ਸਿਰਫ ਮਾਨਤਾ ਪ੍ਰਾਪਤ ਵਪਾਰ ਸੰਸਥਾ ਤੋਂ ਤਜਰਬਾ ਹਾਸਲ ਉਮੀਦਵਾਰਾਂ ਨੂੰ ਹੀ ਪਹਿਲ ਦਏਗੀ।

ਯੋਜਨਾ ਵਿੱਚ ਕਈ ਕਾਰੋਬਾਰ ਰੱਖੇ ਗਏ ਹਨ ਪਰ ਖੇਤੀ ਜਾਂ ਕਿਸਾਨੀ ਲਈ ਕਰਜ਼ਾ ਨਹੀਂ ਲਿਆ ਜਾ ਸਕਦਾ। ਖੇਤੀ ਨਾਲ ਸਬੰਧਤ ਕੰਮ-ਕਾਜ ਲਈ ਕਰਜ਼ਾ ਮਿਲ ਸਕਦਾ ਹੈ। ਇਹ ਸਕੀਮ 2 ਅਕਤੂਬਰ, 1993 ਨੂੰ ਸ਼ੁਰੂ ਕੀਤੀ ਗਈ ਸੀ। ਜ਼ਿਆਦਾ ਜਾਣਕਾਰੀ ਲਈ ਡਿਸਟ੍ਰਿਕਟ ਐਂਟਰਪ੍ਰੀਨਿਓਰਸ਼ਿਪ ਸੈਂਟਰ ਸੰਪਰਕ ਕਰੋ।

ਨਿਯਮ ਤੇ ਦਸਤਾਵੇਜ਼

ਉਮੀਦਵਾਰ ਦੀ ਉਮਰ 18 ਤੋਂ 35 ਸਾਲ ਵਿੱਚ ਹੋਣੀ ਚਾਹੀਦੀ ਹੈ। SC/ST ਤੇ ਅੰਗਹੀਣਾਂ ਲਈ 10 ਸਾਲਾਂ ਦੀ ਛੂਟ ਦਿੱਤੀ ਗਈ ਹੈ। ਉੱਤਰ-ਪੂਰਬੀ ਸੂਬਿਆਂ ਲਈ 18 ਤੋਂ 40 ਸਾਲ ਹੈ। ਉਮੀਦਵਾਰ ਆਪਣੇ ਖੇਤਰ ਵਿੱਚ ਘੱਟੋ-ਘੱਟ 3 ਸਾਲਾਂ ਤਕ ਸਥਾਈ ਵਸਨੀਕ ਹੋਣਾ ਚਾਹੀਦਾ ਹੈ। ਕਿਸੇ ਹੋਰ ਸਰਕਾਰੀ ਸਬਸਿਡੀ ਯੋਜਨਾ ਤੋਂ ਲੈਭ ਨਾ ਲੈ ਰਿਹਾ ਹੋਏ।

ਯੋਜਨਾ ਲਈ ਪਾਸਪੋਰਟ ਸਾਈਜ਼ ਫੋਟੋ, ਵਿਦਿਅਕ ਯੋਗਤਾ ਪ੍ਰਮਾਣ ਪੱਤਰ, ਐਂਟਰਪ੍ਰੀਨਿਓਰਸ਼ਿਪ ਸੈਂਟਰ ਤੋਂ ਲਿਆ ਤਜਰਬਾ ਸਰਟੀਫਿਕੇਟ, ਮਾਸਿਕ ਜਾਂ ਸਾਲਾਨਾ ਆਮਦਨ ਦਾ ਸਰਟੀਫਿਕੇਟ ਚਾਹੀਦੇ ਹਨ। ਵਧੇਰੇ ਜਾਣਕਾਰੀ ਲਈ ਕਲਿੱਕ ਕਰੋ।

http://dcmsme.gov.in/publications/forms/pmryform.html