ਕਾਠਮੰਡੂ: ਹਰਿਆਣਾ ਦੀ 16 ਸਾਲਾ ਸ਼ਿਵਾਂਗੀ ਪਾਠਕ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਫਤਹਿ ਕਰ ਲਈ ਹੈ। ਇਸਦੇ ਨਾਲ ਹੀ ਉਹ ਮਾਊਂਟ ਐਵਰੈਸਟ ਸਰ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਕੁੜੀ ਬਣ ਗਈ ਹੈ।
ਨੇਪਾਲ ਵਾਲੇ ਪਾਸਿਉਂ ਮਾਊਂਟ ਐਵਰੈਸਟ ਤੇ ਚੜ੍ਹਨ ਵਾਲੀ ਸ਼ਿਵਾਂਗੀ ਨੇ ਸ਼ੁੱਕਰਵਾਰ ਨੂੰ ਆਪਣੀ ਯਾਤਰਾ ਪੂਰੀ ਕਰਕੇ ਇਤਿਹਾਸ ਰਚ ਦਿੱਤਾ।ਮਾਊਂਟ ਐਵਰੈਸਟ ਤੇ ਇਸ ਸੀਜ਼ਨ ਚ ਸ਼ਿਵਾਂਗੀ ਦੇ ਨਾਲ 59 ਹੋਰ ਭਾਰਤੀਆਂ ਨੇ 29,029 ਫੁੱਟ ਦੀ ਉੱਚਾਈ ਨੂੰ ਸਰ ਕੀਤਾ।
ਸ਼ਿਵਾਂਗੀ ਪਾਠਕ ਨੇ ਦੱਸਿਆ ਕਿ ਉਹ ਦਿਵਿਆਂਗ ਅਰੁਨਿਮਾ ਸਿਨਹਾ ਤੋਂ ਪ੍ਰੇਰਿਤ ਸੀ। ਜ਼ਿਕਰਯੋਗ ਹੈ ਕਿ ਅਰੁਨਿਮਾ ਸਿਨਹਾ ਮਾਊਂਟ ਐਵਰੈਸਟ ਤੇ ਤਿਰੰਗਾ ਫਹਿਰਾਉਣ ਵਾਲੀ ਵਿਸ਼ਵ ਦੀ ਪਹਿਲੀ ਦਿਵਿਆਂਗ ਪਰਬਤਾਰੋਹੀ ਹੈ।