ਨਵੀਂ ਦਿੱਲੀ: ਕੱਲ੍ਹ ਰਾਤ ਆਈ ਹਨ੍ਹੇਰੀ ਤੇ ਮੀਂਹ ਕਾਰਨ ਉੱਤਰ ਪ੍ਰਦੇਸ਼ (ਯੂਪੀ)    ਦੇ ਫਿਰੋਜ਼ਾਬਾਦ ਵਿੱਚ 3 ਜਣਿਆਂ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼, ਉੜੀਸਾ ਤੇ ਪੱਛਮ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਹਨ੍ਹੇਰੀ-ਮੀਂਹ ਆਉਣ ਦੀ ਚੇਤਾਵਨੀ ਦਿੱਤੀ ਹੈ।


 

 

ਨੋਇਡਾ ਤੇ ਗਰੇਟਰ ਨੋਇਡਾ ਵਿੱਚ ਧੂੜ ਭਰੀ ਹਨ੍ਹੇਰੀ ਚੱਲੀ। ਇਸ ਕਾਰਨ ਬਿਜਲੀ ਮਹਿਕਮੇ ਨੇ ਕਿਸੀ ਦੁਰਘਟਨਾ ਤੋਂ ਬਚਣ ਲਈ ਸ਼ਹਿਰ ਦੀ ਬਿਜਲੀ ਗੁੱਲ ਕਰ ਦਿੱਤੀ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲ ਆਈ। ਸਾਈਬਰ ਸ਼ਹਿਰ ਗੁਰੂਗਰਾਮ ਵਿੱਚ ਇੱਕਦਮ ਚੱਲੀ ਧੂੜ ਵਾਲੀ ਹਨ੍ਹੇਰੀ ਨੇ ਵੀ ਜਨਜੀਵਨ ਪ੍ਰਭਾਵਿਤ ਕੀਤਾ। ਦਿੱਲੀ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ।

ਪਿਛਲੇ ਹਫ਼ਤੇ ਤੂਫਾਨ ਨਿੱਚ 18 ਜਣਿਆਂ ਦੀ ਮੌਤ ਹੋ ਗਈ ਤੇ 27 ਹੋਰ ਜ਼ਖ਼ਮੀ ਹੋ ਗਏ ਸੀ। ਪਿਛਲੇ ਬੁੱਧਵਾਰ ਇਟਾਵਾ ’ਚ ਪੰਜ, ਮਥੁਰਾ, ਅਲੀਗੜ ਤੇ ਆਗਰਾ ਵਿੱਚ 3-3, ਫਿਰੋਜ਼ਾਬਾਦ ਵਿੱਚ ‘ਚ ਦੋ ਅਤੇ ਹਾਥਰਸ ਤੇ ਕਾਨਪੁਰ ਦੇਹਾਤ ਵਿੱਚ 1-1 ਮੌਤ ਹੋਈ।