ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਾਲਵੀਆ ਨਗਰ 'ਚ 'ਬਾਬਾ ਕਾ ਢਾਬਾ' ਦੇ ਮਾਲਕ ਕਾਂਤਾ ਪ੍ਰਸਾਦ ਨੇ ਯੂਟਿਊਬਰ ਗੌਰਵ ਵਾਸਨ ਖਿਲਾਫ ਪੈਸਿਆਂ ਦੇ ਹੇਰਫੇਰ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਇਸ ਮਾਮਲੇ ਤੇ ਗੌਰਵ ਵਾਸਨ ਨੇ ਵੀ ਆਪਣਾ ਪੱਖ ਰੱਖਿਆ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਪੂਰਾ ਪੈਸਾ ਕਾਂਤਾ ਪ੍ਰਸਾਦ ਦੇ ਅਕਾਊਂਟ ਵਿੱਚ ਜਮਾਂ ਕਰਵਾ ਦਿੱਤਾ ਹੈ। ਦੱਸ ਦੇਈਏ ਕਿ ਹਾਲਹੀ ਵਿੱਚ ਬਾਬਾ ਕਾ ਢਾਬਾ ਦੇ ਮਾਲਿਕ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਬਾਬਾ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ।
ਦੱਸ ਦੇਈਏ ਕਿ ਬਾਬਾ ਕਾ ਢਾਬਾ ਦਾ ਵੀਡੀਓ ਗੌਰਵ ਵਾਸਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝਾ ਕੀਤਾ ਸੀ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ।ਦਰਅਸਲ, ਕਾਂਤਾ ਪ੍ਰਸਾਦ ਦੀ ਸ਼ਿਕਾਇਤ ਹੈ ਕਿ ਵਾਸਨ ਨੇ ਉਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਤੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ।
ਕਾਂਤਾ ਪ੍ਰਸਾਦ ਦੇ ਇਲਜ਼ਾਮ ਹਨ ਕਿ ਵਾਸਨ ਨੇ ਆਨਲਾਇਨ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਮੋਬਾਇਲ ਤੇ ਅਕਾਊਂਟ ਨੰਬਰ ਸਾਂਝੇ ਕੀਤੇ ਜਿਸ ਦੀ ਉਸਨੂੰ ਕੋਈ ਸੂਚਨਾ ਵੀ ਨਹੀਂ ਸੀ। ਪ੍ਰਸਾਦ ਨੇ ਵਾਸਨ ਤੇ ਦੋਸ਼ ਲਾਇਆ ਹੈ ਕਿ ਉਸਨੇ ਮਦਦ ਲਈ ਮਿਲੀ ਭਾਰੀ ਰਕਮ ਆਪਣੇ ਕੋਲ ਇਕੱਠਾ ਕੀਤੀ ਹੈ।ਦੱਸ ਦੇਈਏ ਕਿ ਗੌਰਵ ਨੇ ਬਾਬੇ ਨੂੰ ਹਾਲੇ ਤੱਕ ਸਿਰਫ 2 ਲੱਖ 33 ਹਜ਼ਾਰ 677 ਰੁਪਏ ਦਾ ਚੈਕ ਹੀ ਦਿੱਤਾ ਹੈ।
ਵਾਸਨ ਦਾ ਕੀ ਪੱਖ ਹੈ?
ਇਸ ਪੂਰੇ ਮਾਮਲੇ ਤੇ ਯੂਟੀਊਬਰ ਗੌਰਵ ਵਾਸਨ ਨੇ ਆਪਣਾ ਪੱਖ ਰੱਖਿਆ ਹੈ। ਵਾਸਨ ਨੇ ਆਪਣੇ ਬੈਂਕ ਦੇ ਵੇਰਵੇ ਵੀ ਸਾਂਝੇ ਕੀਤੇ ਹਨ।ਉਸਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਪਹਿਲੇ ਦਿਨ ਲੋਕਾਂ ਨਾਲ ਆਪਣੇ ਅਕਾਊਂਟ ਦੇ ਵੇਰਵੇ ਸਾਂਝੇ ਕੀਤੇ ਜਿਸ ਵਿੱਚ ਲੋਕਾਂ ਨੇ ਪੈਸੇ ਭੇਜੇ ਸੀ। ਵਾਸਨ ਨੇ ਕਿਹਾ ਕਿ ਉਸ ਕੋਲ Paytm ਨਹੀਂ ਹੈ ਇਸ ਲਈ ਉਸਨੇ ਆਪਣੀ ਪਤਨੀ ਦੇ Paytm ਵੇਰਵੇ ਲੋਕਾਂ ਨਾਲ ਸਾਂਝਾ ਕੀਤੇ ਅਤੇ ਜਿੰਨੇ ਵੀ ਪੈਸੇ ਆਏ ਉਹ ਸਭ ਬਾਬੇ ਨੂੰ ਦੇ ਦਿੱਤੇ।
ਸਾਰੇ ਮਾਮਲੇ ਨੂੰ ਲੈ ਕੇ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ 25 ਅਕਤੂਬਰ ਨੂੰ ਲਕਸ਼ਿਆ ਚੌਧਰੀ ਨਾਮ ਦੀ ਇਕ ਯੂਟਿਊਬਰ ਨੇ ਇੱਕ ਵੀਡੀਓ ਬਣਾਇਆ ਜਿਸ ਵਿੱਚ ਗੌਰਵ 'ਤੇ ਬਾਬੇ ਨਾਲ ਪੈਸੇ ਗਬਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।ਉਸਨੇ ਦੋਸ਼ ਲਾਇਆ ਸੀ ਕਿ ਵਾਸਨ ਨੂੰ ਹੋਰ ਪੈਸੇ ਮਿਲੇ ਸੀ, ਜੋ ਉਸਨੇ ਬਾਬੇ ਨੂੰ ਨਹੀਂ ਦਿੱਤੇ। ਇਸ ਵੀਡੀਓ ਵਿਚ, ਬਾਬਾ ਕਾਂਤਾ ਪ੍ਰਸਾਦ ਤੇ ਉਨ੍ਹਾਂ ਦੇ ਮੈਨੇਜਰ ਤੁਸ਼ਾਂਤ ਨੇ ਵੀ ਆਪਣੀ ਗੱਲ ਰੱਖੀ ਸੀ ਕਿ ਗੌਰਵ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ। ਉਸ ਵੀਡੀਓ ਦੇ ਵਾਇਰਲ ਹੋਣ ਤੋਂ ਅਗਲੇ ਹੀ ਦਿਨ ਤੋਂ ਤੁਸ਼ਾਂਤ ਬਾਬੇ ਦੇ ਨਾਲ ਹੈ ਤੇ ਹੁਣ ਬਾਬੇ ਦਾ ਸਾਰਾ ਕਾਰੋਬਾਰ ਉਹ ਚਲਾਉਂਦਾ ਹੈ।
'ਬਾਬਾ ਕਾ ਢਾਬਾ' ਮਾਮਲੇ 'ਚ ਯੂਟਿਊਬਰ ਗੌਰਵ ਨੇ ਰੱਖਿਆ ਆਪਣਾ ਪੱਖ, ਪੂਰੇ ਪੈਸੇ ਦੇਣ ਦਾ ਕੀਤਾ ਦਾਅਵਾ
ਏਬੀਪੀ ਸਾਂਝਾ
Updated at:
03 Nov 2020 03:49 PM (IST)
ਦੱਖਣੀ ਦਿੱਲੀ ਦੇ ਮਾਲਵੀਆ ਨਗਰ 'ਚ 'ਬਾਬਾ ਕਾ ਢਾਬਾ' ਦੇ ਮਾਲਕ ਕਾਂਤਾ ਪ੍ਰਸਾਦ ਨੇ ਯੂਟਿਊਬਰ ਗੌਰਵ ਵਾਸਨ ਖਿਲਾਫ ਪੈਸਿਆਂ ਦੇ ਹੇਰਫੇਰ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ।
- - - - - - - - - Advertisement - - - - - - - - -