ਨਵੀਂ ਦਿੱਲੀ: ਰੇਲਵੇ ਦੇ 166 ਸਾਲਾ ਦੇ ਇਤਿਹਾਸ ‘ਚ ਹੁਣ ਤਕ ਤੁਸੀਂ ਕੋਈ ਅਜਿਹਾ ਸਾਲ ਨਹੀਂ ਸੁਣਿਆ ਹੋਵੇਗਾ ਜਿਸ ‘ਚ ਰੇਲ ਐਕਸੀਡੈਂਟ ਨਾਲ ਕਿਸੇ ਦੀ ਜਾਨ ਨਾ ਗਈ ਹੋਵੇ। ਰੇਲਵੇ ਦੇ ਇਤਿਹਾਸ ‘ਚ ਸਾਲ 2019-20 ਅਜਿਹਾ ਸਾਲ ਹੈ ਜਦੋਂ ਰੇਲਵੇ ਹਾਦਸੇ ‘ਚ ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਜਾਨ ਨਹੀਂ ਗਈ।


ਰੇਲਵੇ ਨੇ ਸਾਲ 2019-20 ਨੂੰ ਸਭ ਤੋਂ ਸੁਰੱਖਿਅਤ ਸਾਲ ਮੰਨਿਆ ਹੈ। ਦੱਸ ਦਈਏ ਕਿ ਮੌਜੂਦਾ ਵਿੱਤੀ ਸਾਲ ‘ਚ ਰੇਲ ਹਾਦਸਿਆਂ ‘ਚ ਕਿਸੇ ਵੀ ਵਿਅਕਤੀ ਨੇ ਆਪਣੀ ਜਾਨ ਨਹੀਂ ਗਵਾਈ। ਰੇਲਵੇ ਮੁਤਾਬਕ, ਪਿਛਲੇ 38 ਸਾਲਾਂ ‘ਚ ਹਾਦਸਿਆਂ ‘ਚ ਕੁਲ 95% ਤਕ ਦੀ ਕਮੀ ਹੋਈ।

ਰੇਲਵੇ ਮੰਤਰੀ ਪਿਊਸ਼ ਚਾਵਲਾ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਸਭ ਤੋਂ ਸੁਰੱਖਿਅਤ ਸਾਲ ਰੇਲਵੇ ਦੇ 166 ਸਾਲਾ ‘ਚ ਪਹਿਲੀ ਵਾਰ ਇਸ ਵਿੱਤੀ ਸਾਲ ‘ਚ ਕਿਸੇ ਵੀ ਸ਼ਖਸ ਨੇ ਰੇਲ ਹਾਦਸਿਆਂ ‘ਚ ਆਪਣੀ ਜਾਨ ਨਹੀ ਗੁਆਈ। ਇੱਕ ਰਿਪੋਰਟ ਮੁਤਾਬਕ ਸਾਲ 2017-18 ‘ਚ ਦੇਸ਼ ‘ਚ ਕੁਲ 73 ਰੇਲ ਹਾਦਸੇ ਹੋਏ। ਰੇਲਵੇ ਨੇ ਇਸ ਗਿਣਤੀ ਤੋਂ ਬਾਅਦ ਰੇਲ ਹਾਦਸਿਆਂ ‘ਚ ਹੋਣ ਵਾਲੀ ਲਾਪ੍ਰਵਾਹੀਆਂ ‘ਤੇ ਨਜ਼ਰ ਰੱਖੀ ਤੇ ਅੱਗੇ ਲਗਾਤਾਰ ਸੁਧਾਰ ਦਾ ਕੰਮ ਕੀਤਾ।

ਦੱਸ ਦਈਏ ਕਿ ਮੌਜੂਦਾ ਸਾਲ ‘ਚ ਕੁਲ 59 ਰੇਲ ਹਾਦਸੇ ਹੋਏ ਪਰ ਕਿਸੇ ਦੀ ਜਾਨ ਨਹੀਂ ਗਈ। ਹੁਣ ਤੁਹਾਨੂੰ ਰਿਪੋਰਟ ਦੇ ਕੁਝ ਪਹਿਲੂਆਂ ਬਾਰੇ ਦੱਸਦੇ ਹਾਂ।


19 ਸਾਲ 1960-61 '2131 ਹਾਦਸੇ ਹੋਏ ਸੀ। ਇਸ ਤੋਂ ਬਾਅਦ ਇਹ ਅੰਕੜਾ ਸਾਲ 1970-71 '840 'ਤੇ ਆ ਗਿਆ।

ਜਦੋਂ ਕਿ ਸਾਲ 1980-81 '1,013 ਹਾਦਸੇ ਹੋਏ, 1990-1991 ਦੇ ਸਾਲਾਂ 'ਚ ਇਹ ਗਿਣਤੀ ਘਟ ਕੇ 532 ਹੋ ਗਈ।

2010 ਸਾਲ 2010-11 '141 ਰੇਲਵੇ ਹਾਦਸੇ ਹੋਏ।

1990-1995 ਦੇ ਵਿਚਕਾਰ ਹਰ ਸਾਲ ਔਸਤਨ 500 ਹਾਦਸੇ ਵਾਪਰੇ। ਇਸ ਦੌਰਾਨ 2400 ਲੋਕਾਂ ਦੀ ਮੌਤ ਹੋਈ ਤੇ 4300 ਲੋਕ ਜ਼ਖਮੀ ਹੋਏ ਸੀ।

2013-2018 'ਚ ਹਰ ਸਾਲ 110 ਹਾਦਸੇ ਹੋਏ, ਜਿਨ੍ਹਾਂ '990 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਤੇ 1500 ਲੋਕ ਜ਼ਖਮੀ ਵੀ ਹੋਏ।