ਗੈਰ ਹਿੰਦੂ ਕਰਕੇ ਜਮੈਟੋ ਦਾ ਆਰਡਰ ਕੈਂਸਲ ਕਰਨ ਵਾਲੇ ਸ਼ੁਕਲਾ ਖਿਲਾਫ ਮਾਮਲਾ ਦਰਜ
ਏਬੀਪੀ ਸਾਂਝਾ | 01 Aug 2019 04:47 PM (IST)
ਫੂਡ ਡਿਲਿਵਰੀ ਐਪ ਜਮੈਟੋ ਵੱਲੋਂ ਗੈਰ ਹਿੰਦੂ ਡਿਲਿਵਰੀ ਬੁਆਏ ਰਾਹੀਂ ਖਾਣਾ ਭੇਜਣ ਕਰਕੇ ਆਰਡਰ ਕੈਂਸਲ ਕਰਨ ਵਾਲੇ ਅਮਿਤ ਸ਼ੁਕਲਾ ਖਿਲਾਫ ਐਫਆਈਆਰ ਦਰਜ ਹੋ ਗਈ ਹੈ। ਕੁਝ ਦਿਨ ਪਹਿਲਾਂ ਅਮਿਤ ਸ਼ੁਕਲਾ ਨੇ ਫੂਡ ਡਿਲਿਵਰੀ ਐਪ ਜਮੈਟੋ 'ਤੇ ਖਾਣਾ ਆਰਡਰ ਕੀਤਾ ਸੀ।
ਨਵੀਂ ਦਿੱਲੀ: ਫੂਡ ਡਿਲਿਵਰੀ ਐਪ ਜਮੈਟੋ ਵੱਲੋਂ ਗੈਰ ਹਿੰਦੂ ਡਿਲਿਵਰੀ ਬੁਆਏ ਰਾਹੀਂ ਖਾਣਾ ਭੇਜਣ ਕਰਕੇ ਆਰਡਰ ਕੈਂਸਲ ਕਰਨ ਵਾਲੇ ਅਮਿਤ ਸ਼ੁਕਲਾ ਖਿਲਾਫ ਐਫਆਈਆਰ ਦਰਜ ਹੋ ਗਈ ਹੈ। ਜਬਲਪੁਰ ਦੇ ਐਸਪੀ ਅਮਿਤ ਸਿੰਘ ਨੇ ਇਸ ਪੂਰੇ ਮਾਮਲੇ 'ਚ ਕਿਹਾ, "ਅਮਿਤ ਸ਼ੁਕਲਾ ਖਿਲਾਫ ਧਾਰਾ 107/116 ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਬਲਪੁਰ ਪੁਲਿਸ ਨੇ ਪੂਰੀ ਘਟਨਾ 'ਤੇ ਵਿਚਾਰ ਕੀਤਾ।" ਕੁਝ ਦਿਨ ਪਹਿਲਾਂ ਅਮਿਤ ਸ਼ੁਕਲਾ ਨੇ ਫੂਡ ਡਿਲਿਵਰੀ ਐਪ ਜਮੈਟੋ 'ਤੇ ਖਾਣਾ ਆਰਡਰ ਕੀਤਾ ਸੀ, ਪਰ ਡਿਲਿਵਰੀ ਗੈਰ ਹਿੰਦੂ ਵੱਲੋਂ ਹੋਣ ਕਰਕੇ ਉਨ੍ਹਾਂ ਨੇ ਆਰਡਰ ਨੂੰ ਕੈਂਸਲ ਕਰ ਦਿੱਤਾ। ਇਸ ਮਗਰੋਂ ਦੇਸ਼ ਵਿੱਚ ਕਾਫੀ ਬਹਿਸ ਛਿੜ ਗਈ ਸੀ।