ਚੰਡੀਗੜ੍ਹ: ਆਨਲਾਈਨ ਆਰਡਰਿੰਗ ਤੇ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਹਾਈਬ੍ਰਿਡ ਡ੍ਰੋਨ ਦਾ ਇਸਤੇਮਾਲ ਕਰਕੇ ਆਪਣੇ ਪਹਿਲੇ ਡ੍ਰੋਨ ਡਿਲੀਵਰੀ ਦਾ ਸਫਲ ਪ੍ਰੀਖਣ ਕਰ ਲਿਆ ਹੈ। ਇਸ ਨੇ ਫੂਡ ਪੈਕਿਟ ਦੀ ਡਿਲੀਵਰੀ ਕਰਨ ਲਈ 10 ਮਿੰਟਾਂ ਵਿੱਚ 5 ਕਿਮੀ ਦਾ ਸਫ਼ਰ ਤੈਅ ਕੀਤਾ। ਇਸ ਦੌਰਾਨ ਡ੍ਰੋਨ ਨੇ 80 ਕਿਮੀ ਦੀ ਵੱਧ ਤੋਂ ਵੱਧ ਗਤੀ ਹਾਸਲ ਕੀਤੀ।

Zomato ਨੇ ਕਿਹਾ ਡੀਜੀਸੀਏ ਨੇ ਪਿਛਲੇ ਹਫ਼ਤੇ ਦੂਰ ਦੇ ਇਲਾਕਿਆਂ ਵਿੱਚ ਡ੍ਰੋਨ ਦਾ ਸਫ਼ਲ ਪ੍ਰੀਖਣ ਕੀਤਾ। ਇਸ ਪ੍ਰਕਾਰ ਦੇ ਪ੍ਰੀਖਣ ਬੇਹੱਦ ਦੂਰ ਦੇ ਇਲਾਕਿਆਂ ਵਿੱਚ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਖ਼ਾਸ ਤੌਰ 'ਤੇ ਇਸ ਤਰ੍ਹਾਂ ਦੇ ਪ੍ਰੀਖਣ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਉਸ ਸਟੀਕ ਸਥਾਨ ਦਾ ਖ਼ੁਲਾਸਾ ਨਹੀਂ ਕੀਤਾ, ਜਿੱਥੇ ਡ੍ਰੋਨ ਨੇ ਪੈਕੇਟ ਡਿਲੀਵਰ ਕੀਤੇ।

ਜ਼ੋਮੈਟੋ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਿੰਦਰ ਗੋਇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਫੂਡ ਡਿਲੀਵਰੀ ਦੇ ਔਸਤ 30 ਮਿੰਟਾਂ ਨੂੰ 15 ਮਿੰਟਾਂ ਵਿੱਚ ਬਦਲਣ ਲਈ ਹਵਾਈ ਮਾਰਗ ਦਾ ਸਹਾਰਾ ਲੈਣਾ ਹੀ ਇਕਲੌਤਾ ਸੰਭਵ ਰਾਹ ਹੈ। ਸੜਕਾਂ ਬਹੁਤ ਤੇਜ਼ੀ ਨਾਲ ਡਿਲੀਵਰੀ ਲਈ ਕੁਸ਼ਲ ਨਹੀਂ। ਜ਼ੋਮੈਟੋ ਦੇ ਹਾਈਬ੍ਰਿਡ ਡ੍ਰੋਨ ਨੇ 5 ਕਿੱਲੋ ਦੇ ਵਜ਼ਨ ਦੀ ਡਿਲੀਵਰੀ ਕੀਤੀ ਹੈ।