ਨਵੀਂ ਦਿੱਲੀ: ਅੱਜ ਦੇ ਦੌਰ ‘ਚ ਕ੍ਰੈਡਿਟ ਕਾਰਡ ਹੋਣਾ ਆਮ ਗੱਲ ਹੈ। ਜ਼ਿਆਦਾਤਰ ਲੋਕ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਤੇ ਸ਼ੌਪਿੰਗ ਕਰਦੇ ਹਨ, ਜਿਸ ਦਾ ਬਿੱਲ ਹਰ ਮਹੀਨੇ ਬਣਦਾ ਹੈ ਤੇ ਪੈਮੇਂਟ ਕਰਨ ‘ਤੇ ਜ਼ੁਰਮਾਨਾ ਦੇਣਾ ਪੈਦਾ ਹੈ ਜਾਂ ਵਿਆਜ਼ ਲੱਗਦਾ ਰਹਿੰਦਾ ਹੈ। ਇਸ ਕਰਕੇ ਕੋਈ ਨਾ ਕੋਈ ਕਾਰਡ ਦੇ ਲੋਨ ਜਾਲ ‘ਚ ਫੱਸ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕ੍ਰੈਡਿਟ ਕਾਰਡ ਦੇ ਲੋਨ ਜਾਲ ਚੋਂ ਬਾਹਰ ਨਿਕਲ ਤੇ ਨਾ ਫੱਸਣ ਦੇ ਕੁਝ ਆਸਾਨ ਤਰੀਕੇ ਦੱਸਾਂਗੇ।

1. ਜੇ ਤੁਹਾਡੇ ਕੋਲ ਇੱਕ ਤੋਂ ਜ਼ਿਆਦਾ ਕਾਰਡ ‘ਤੇ ਕਰਜ਼ ਹੈ ਤਾਂ ਘੱਟ ਵਿਆਜ਼ ਵਾਲੇ ਕਾਰਡ ਦਾ ਭੁਗਤਾਨ ਕਰਨ ਦੀ ਬਜਾਏ ਪਹਿਲਾਂ ਤੁਹਾਨੂੰ ਭਾਰੀ ਵਿਆਜ਼ ਦਰ ਵਾਲੇ ਕਾਰਡ ਦਾ ਭੁਗਤਾਨ ਕਰਨਾ ਚਾਹੀਦਾ ਹੈ।

2. ਜ਼ਿਆਦਾਤਰ ਕ੍ਰੈਡਿਟ ਕਾਰਨ ਹੋਲਡਰ ਮਿਨੀਮਮ ਅਮਾਊਂਟ ਦਾ ਭੁਗਤਾਨ ਕਰਦੇ ਹਨ, ਜਿਸ ਨਾਲ ਲੋਨ ਵਧਦਾ ਜਾਂਦਾ ਹੈ। ਖਿਆਲ ਰਹੇ ਕਿ ਕ੍ਰੈਡਿਟ ਕਾਰਡ ਉੱਚ ਵਿਆਜ਼ ਦਰ ਵਸੂਲ ਕਰਦਾ ਹੈ। ਇਸ ਲਈ ਮਿਨੀਮਮ ਅਮਾਊਂਟ ਕਰਨ ਦੀ ਥਾਂ ਪੂਰੀ ਪੇਮੈਂਟ ਕਰਨੀ ਚਾਹੀਦੀ ਹੈ।

3. ਜੇ ਤੁਸੀ ਟਾਈਮ ‘ਤੇ ਕਾਰਡ ਦੇ ਬਿੱਲ ਦੀ ਅਦਾਇਗੀ ਕਰਨਾ ਭੁੱਲ ਜਾਂਦੇ ਹੋ ਤਾਂ ਤੁਹਾਨੂੰ ਜ਼ੁਰਮਾਨਾ ਦੇਣਾ ਪੈਂਦਾ ਹੈ। ਇਸ ਤੋਂ ਬਚਾਅ ਲਈ ਆਟੋ ਪੈਮੇਂਟ ਆਪਸ਼ਨ ਚੁਣੋ ਤਾਂ ਜੋ ਕਾਰਡ ਦਾ ਬਿੱਲ ਖ਼ਾਤੇ ਵਿੱਚੋਂ ਆਪਣੇ ਸਮੇਂ ਸਿਰ ਹੁੰਦਾ ਰਹੇ।

4. ਜੇ ਤੁਸੀ ਲੋਨ ਚੱਕਰ ‘ਚ ਫੱਸ ਗਏ ਹੋ ਤਾਂ ਆਪਣੇ ਇੱਕ ਕਾਰਡ ਤੋਂ ਦੂਜੇ ਕਾਰਡ ‘ਚ ਪੈਸਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਸਾਰੇ ਬੈਂਕ ਅਜਿਹੀ ਸੁਵਿਧਾ ਨਹੀ ਦਿੰਦੇ। ਪਰ 75 ਫੀਸਦੀ ਤਕ ਰਕਮ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

5. ਤੁਸੀਂ ਆਪਣੇ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਈਐਮਆਈ ਬਣਵਾ ਕੇ ਵੀ ਆਸਾਨ ਕਿਸ਼ਤਾਂ ‘ਚ ਕਰ ਸਕਦੇ ਹੋ। ਇਸ ਨਾਲ ਭਾਰੀ ਹੁੰਦੇ ਕ੍ਰੈਡਿਟ ਲੋਨ ਤੋਂ ਬਚਿਆ ਜਾ ਸਕਦਾ ਹੈ।