News
News
ਟੀਵੀabp shortsABP ਸ਼ੌਰਟਸਵੀਡੀਓ
X

ਚੋਣਾਂ ਨੇੜੇ ਬਦਮਾਸ਼ ਹੋਏ ਬੇਲਗਾਮ, ਵਿਧਾਇਕ ਨੂੰ ਵੀ ਨਹੀਂ ਬਖਸ਼ਿਆ

Share:
ਲਖਨਊ: ਉੱਤਰ ਪ੍ਰਦੇਸ਼ 'ਚ ਬਦਮਾਸ਼ਾਂ ਦਾ ਖੌਫ ਇਸ ਕਦਰ ਵਧਿਆ ਹੋਇਆ ਹੈ ਕਿ ਆਮ ਜਨਤਾ ਕੀ ਸਗੋਂ ਚੁਣੇ ਹੋਏ ਲੀਡਰ ਵੀ ਸੁਰੱਖਿਅਤ ਨਹੀਂ। ਖਬਰ ਯੂ.ਪੀ. ਦੇ ਮੁਜੱਫਰਨਗਰ ਤੋਂ ਹੈ, ਜਿੱਥੇ ਖੁੱਲ੍ਹਾ ਦਰਬਾਰ ਲਾ ਕੇ ਜਨਤਾ ਦੀਆਂ ਮੁਸ਼ਕਲਾਂ ਸੁਣ ਰਹੇ ਵਿਧਾਇਕ ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਇਹ ਬਦਮਾਸ਼ ਵਿਧਾਇਕ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਫਰਾਰ ਹੋ ਗਏ।
ਹਾਸਲ ਜਾਣਕਾਰੀ ਮੁਤਾਬਕ ਵਿਧਾਇਕ ਕਪਿਲ ਦੇਵ ਅਗਰਵਾਲ ਆਪਣੇ ਘਰ 'ਚ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ। ਇਸ ਦੌਰਾਨ ਤਿੰਨ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਉੱਥੇ ਪਹੁੰਚੇ। ਇਨ੍ਹਾਂ ਆਉਂਦੇ ਹੀ ਵਿਧਾਇਕ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਤੇ ਫਰਾਰ ਹੋ ਗਏ। ਹਾਲਾਂਕਿ ਵਿਧਾਇਕ ਦੇ ਸੁਰੱਖਿਆ ਕਰਮੀ ਨੇ ਫਾਇਰਿੰਗ ਵੀ ਕੀਤੀ ਪਰ ਬਦਮਾਸ਼ ਭੱਜਣ 'ਚ ਕਾਮਯਾਬ ਰਹੇ। ਪੀੜਤ ਵਿਧਾਇਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੁਜੱਫਰਨਗਰ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਨ੍ਹਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਇਸ ਹਮਲੇ ਤੋਂ ਬਾਅਦ ਯੂ.ਪੀ. 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।
Published at : 13 Sep 2016 12:17 PM (IST) Tags: UP
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਭਾਰਤਵਾਸੀਆਂ ਲਈ ਖੁਸ਼ਖਬਰੀ: ਕੈਨੇਡਾ ਨੇ ਨਾਗਰਿਕਤਾ ਨਿਯਮਾਂ 'ਚ ਵੱਡਾ ਬਦਲਾਅ ਕੀਤਾ, ਬਿੱਲ C-3 ਲਾਗੂ

ਭਾਰਤਵਾਸੀਆਂ ਲਈ ਖੁਸ਼ਖਬਰੀ: ਕੈਨੇਡਾ ਨੇ ਨਾਗਰਿਕਤਾ ਨਿਯਮਾਂ 'ਚ ਵੱਡਾ ਬਦਲਾਅ ਕੀਤਾ, ਬਿੱਲ C-3 ਲਾਗੂ

ਉੱਤਰ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ, ਦਿੱਲੀ-NCR ਸਮੇਤ ਪੰਜਾਬ, ਯੂਪੀ 'ਚ ਸੰਘਣੇ ਕੋਹਰੇ ਦਾ ਔਰੇਂਜ ਅਲਰਟ; ਕਸ਼ਮੀਰ 'ਚ ਬਰਫ਼ਬਾਰੀ

ਉੱਤਰ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ, ਦਿੱਲੀ-NCR ਸਮੇਤ ਪੰਜਾਬ, ਯੂਪੀ 'ਚ ਸੰਘਣੇ ਕੋਹਰੇ ਦਾ ਔਰੇਂਜ ਅਲਰਟ; ਕਸ਼ਮੀਰ 'ਚ ਬਰਫ਼ਬਾਰੀ

ਦਿੱਲੀ 'ਚ 10 ਪੁਰਾਣੀਆਂ ਗੱਡੀਆਂ ਦਾ ਨਹੀਂ ਕੱਟਿਆ ਜਾਵੇਗਾ ਚਲਾਨ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਦਿੱਲੀ 'ਚ 10 ਪੁਰਾਣੀਆਂ ਗੱਡੀਆਂ ਦਾ ਨਹੀਂ ਕੱਟਿਆ ਜਾਵੇਗਾ ਚਲਾਨ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

Sports Minister Resign: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, ਖੇਡ ਮੰਤਰੀ ਨੇ ਦਿੱਤਾ ਅਸਤੀਫਾ; CM ਨੇ ਕੀਤਾ ਸਵੀਕਾਰ...

Sports Minister Resign: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, ਖੇਡ ਮੰਤਰੀ ਨੇ ਦਿੱਤਾ ਅਸਤੀਫਾ; CM ਨੇ ਕੀਤਾ ਸਵੀਕਾਰ...

ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking

ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking

ਪ੍ਰਮੁੱਖ ਖ਼ਬਰਾਂ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (18-12-2025)

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (18-12-2025)

ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ

ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ

ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express

ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express

Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ

Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ