News
News
ਟੀਵੀabp shortsABP ਸ਼ੌਰਟਸਵੀਡੀਓ
X

ਦੇਸ਼ ਦੀ ਹਰ ਖਬਰ, ਸਿਰਫ ਦੋ ਮਿੰਟ 'ਚ

Share:
1- ਸੁਪਰੀਮ ਕੋਰਟ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਡੇਂਗੂ-ਚਿਕਨਗੁਨੀਆ ਦੇ ਮਾਮਲੇ 'ਚ ਹਲਫਨਾਮਾ ਦਾਖਲ ਨਾ ਕਰਨ ਦੇ ਚਲਦੇ ਇਹ ਜੁਰਮਾਨਾ ਲਗਾਇਆ ਗਿਆ। 2- ਉੜੀ ਹਮਲੇ ਤੋਂ ਬਾਅਦ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਜਨਰਲ ਨਸੀਰ ਜੰਜੂਆ ਵਿਚਕਾਰ ਫੋਨ ‘ਤੇ ਗੱਲਬਾਤ ਹੋਈ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਦਰਮਿਆਨ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਦੋਵਾਂ ‘ਚ ਕੰਟਰੋਲ ਰੇਖਾ ‘ਤੇ ਸ਼ਾਂਤੀ ਬਣਾਏ ਰੱਖਣ ਦੇ ਮੁੱਦੇ ‘ਤੇ ਗੱਲ ਹੋਈ ਸੀ। 3- ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ‘ਚ ਸਭ ਤੋਂ ਵੱਧ ਗਿਣਤੀ ‘ਚ ਗ਼ਰੀਬ ਰਹਿੰਦੇ ਹਨ। ਐਤਵਾਰ ਨੂੰ ਆਪਣੀ ਨਵੀਂ ਰਿਪੋਰਟ ‘ਚ ਵਿਸ਼ਵ ਬੈਂਕ ਨੇ ਕਿਹਾ ‘ਅੰਤਰ ਰਾਸ਼ਟਰੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਨਾਲ ਭਾਰਤ ਸਭ ਤੋਂ ਅੱਗੇ ਹੈ। ਦੁਨੀਆ ‘ਚ ਗ਼ਰੀਬੀ ਦੀ ਗਿਣਤੀ ਦੇ ਲਿਹਾਜ਼ ਨਾਲ ਨਾਈਜੀਰੀਆ ਦੂਜੇ ਨੰਬਰ ‘ਤੇ ਹੈ। 4- ਐਸਐਚਓ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਖਬਰ ਬਿਹਾਰ ਦੇ ਨਕਸਲ ਪ੍ਰਭਾਵਤ ਗਯਾ ਜਿਲ੍ਹੇ ਤੋਂ ਹੈ। ਜਾਣਕਾਰੀ ਮੁਤਾਬਕ ਕੋਠੀ ਥਾਣੇ ਦੇ ਐਸਐਚਓ ਕਿਆਮੁਦੀਨ ਅੰਸਾਰੀ ਸਵੇਰ ਵੇਲੇ ਸੈਰ ਕਰਨ ਲਈ ਨਿੱਕਲੇ ਸਨ। ਇਸ ਦੌਰਾਨ ਅਚਾਨਕ 3 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਉਂਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਜਖਮੀ ਹੋਏ ਅੰਸਾਰੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। 5- ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਫਿਰ ਤੋਂ ਅੱਤਵਾਦੀ ਹਮਲਾ ਹੋਇਆ ਹੈ। ਰਾਤ ਕਰੀਬ 10.30 ਵਜੇ ਅੱਤਵਾਦੀਆਂ ਨੇ ਫੌਜੀ ਕੈਂਪ ‘ਤੇ ਹਮਲਾ ਕੀਤਾ ਹੈ। 46 ਰਾਸ਼ਟਰੀ ਰਾਈਫਲ ਦੇ ਜਾਨਬਾਜ਼ਪੁਰ ‘ਚ ਸਥਿਤ ਕੈਂਪ ਇਸ ਹਮਲੇ ‘ਚ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਜਦਕਿ ਇੱਕ ਜਵਾਨ ਜਖਮੀ ਹੋਇਆ ਹੈ। ਹਾਲਾਂਕ ਜਵਾਬੀ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ। 6- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਹੁਣ ਈਡੀ ਉਨ੍ਹਾਂ ਦੀ ਜਇਦਾਦ ਕੁਰਕ ਕਰਨ ਦੀ ਤਿਆਰੀ 'ਚ ਹੈ। ਈਡੀ ਦੇ ਅੰਤ੍ਰਿਮ ਹੁਕਮ ਦੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਵਿਸ਼ੇਸ਼ ਅਦਾਲਤ ਵੱਲੋਂ ਪੁਸ਼ਟੀ ਕੀਤੇ ਜਾਣ ਬਾਅਦ ਏਜੰਸੀ ਵੀਰਭੱਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਦੀ ਅੱਠ ਕਰੋੜ ਰੁਪਏ ਦੀ ਸੰਪਤੀ ਕੁਰਕ ਕਰੇਗੀ। 7- ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਸਲਮਾਨ ਖਾਨ ਦੇ ਬਿਆਨਾਂ 'ਤੇ ਚੁੱਕੇ ਸਵਾਲਾਂ ਮਗਰੋਂ ਐਮਐਨਐਸ ਪ੍ਰਮੁਖ ਰਾਜ ਠਾਕਰੇ ਨੇ ਸਲਮਾਨ ਨਾਲ ਆਪਣੀ ਦੋਸਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੋਸਤੀ ਰਾਜ ਜਾਂ ਦੇਸ਼ ਤੋਂ ਉਪਰ ਨਹੀਂ ਹੈ। ਠਾਕਰੇ ਨੇ ਸਲਮਾਨ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਬੋਲਣਾ ਚਾਹੀਦਾ ਹੈ। 8- ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਪਰਿਵਾਰਿਕ ਗੜ 'ਚ ਉਹਨਾਂ 'ਤੇ ਹਮਲੇ ਕਰਦਿਆ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਅਜਿਹੀ ਸਾਈਕਲ ਨੂੰ ਪੈਡਲ ਮਾਰ ਰਹੇ ਹਨ ਜੋ ਆਪਣੇ ਸਟੈਂਡ ਤੇ ਖੜੀ ਹੈ। ਰਾਹੁਲ ਨੇ ਕਿਹਾ ਪਹਿਲਾਂ ਪੱਥਰ ਵਾਲੀ ਸਰਕਾਰ ਸੀ ਫਿਰ ਚਾਚਾ-ਭਤੀਜਾ ਦੀ ਸਰਕਾਰ ਆ ਗਈ ਪਰ ਕਿਸੇ ਨੇ ਸੂਬੇ ਲਈ ਕੁੱਝ ਨਹੀਂ ਕੀਤਾ।
Published at : 03 Oct 2016 03:20 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਕਿੰਨੀ ਮਿਲੇਗੀ ਤਨਖ਼ਾਹ? ਜਾਣੋ ਵਿਧਾਇਕਾਂ ਦੀ ਤੁਲਨਾ 'ਚ ਕਿੰਨੀ ਜ਼ਿਆਦਾ

ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਕਿੰਨੀ ਮਿਲੇਗੀ ਤਨਖ਼ਾਹ? ਜਾਣੋ ਵਿਧਾਇਕਾਂ ਦੀ ਤੁਲਨਾ 'ਚ ਕਿੰਨੀ ਜ਼ਿਆਦਾ

ਸਿਹਤ ਮੰਤਰਾਲੇ ਵੱਲੋਂ ਖਾਸ ਉਪਰਾਲਾ, ਹਾਈ ਬੀਪੀ-ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਲਈ ਦੇਸ਼ ਭਰ 'ਚ ਸ਼ੁਰੂ ਕੀਤੀ ਗਈ ਸਕ੍ਰੀਨਿੰਗ ਦੀ ਮੁਹਿੰਮ

ਸਿਹਤ ਮੰਤਰਾਲੇ ਵੱਲੋਂ ਖਾਸ ਉਪਰਾਲਾ, ਹਾਈ ਬੀਪੀ-ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਲਈ ਦੇਸ਼ ਭਰ 'ਚ ਸ਼ੁਰੂ ਕੀਤੀ ਗਈ ਸਕ੍ਰੀਨਿੰਗ ਦੀ ਮੁਹਿੰਮ

ਰਣਵੀਰ ਇਲਾਹਾਬਾਦੀਆ ਦੀ ਗ੍ਰਿਫ਼ਤਾਰੀ ਅਤੇ ਨਵੀਂ FIR 'ਤੇ ਰੋਕ, SC ਨੇ ਕਿਹਾ- ਯੂਟਿਊਬਰ ਦੇ ਦਿਮਾਗ 'ਚ ਭਰੀ ਗੰਦਗੀ

ਰਣਵੀਰ ਇਲਾਹਾਬਾਦੀਆ ਦੀ ਗ੍ਰਿਫ਼ਤਾਰੀ ਅਤੇ ਨਵੀਂ FIR 'ਤੇ ਰੋਕ, SC ਨੇ ਕਿਹਾ- ਯੂਟਿਊਬਰ ਦੇ ਦਿਮਾਗ 'ਚ ਭਰੀ ਗੰਦਗੀ

KIIT ਭੁਵਨੇਸ਼ਵਰ ‘ਚ B.Tech ਦੀ ਨੇਪਾਲੀ ਵਿਦਿਆਰਥਣ ਦਾ ਵਧਿਆ ਵਿਵਾਦ, ਨੇਪਾਲ ਸਰਕਾਰ ਨੇ ਭੇਜੇ ਅਧਿਕਾਰੀ

KIIT ਭੁਵਨੇਸ਼ਵਰ ‘ਚ B.Tech ਦੀ ਨੇਪਾਲੀ ਵਿਦਿਆਰਥਣ ਦਾ ਵਧਿਆ ਵਿਵਾਦ, ਨੇਪਾਲ ਸਰਕਾਰ ਨੇ ਭੇਜੇ ਅਧਿਕਾਰੀ

ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ

ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ

ਪ੍ਰਮੁੱਖ ਖ਼ਬਰਾਂ

Punjab News: ਧਾਮੀ ਤੇ  ਬਡੂੰਗਰ ਦੇ ਅਸਤੀਫੇ ਮਗਰੋਂ ਵੱਡਾ ਧਮਾਕਾ! ਬਾਦਲ ਧੜੇ ਨੂੰ ਵੱਡਾ ਝਟਕਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ

Punjab News: ਧਾਮੀ ਤੇ  ਬਡੂੰਗਰ ਦੇ ਅਸਤੀਫੇ ਮਗਰੋਂ ਵੱਡਾ ਧਮਾਕਾ! ਬਾਦਲ ਧੜੇ ਨੂੰ ਵੱਡਾ ਝਟਕਾ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ

WPL 2025: RCB ਦੀ ਲਗਾਤਾਰ ਦੂਜੀ ਜਿੱਤ ਤੋਂ ਬਾਅਦ Points Table ‘ਚ ਕਿੰਨਾ ਬਦਲਾਅ ਆਇਆ? ਦੇਖੋ ਨਵਾਂ ਅੱਪਡੇਟ

WPL 2025:  RCB ਦੀ ਲਗਾਤਾਰ ਦੂਜੀ ਜਿੱਤ ਤੋਂ ਬਾਅਦ Points Table ‘ਚ ਕਿੰਨਾ ਬਦਲਾਅ ਆਇਆ? ਦੇਖੋ ਨਵਾਂ ਅੱਪਡੇਟ

ਕੰਗਾਲ ਬਣਾ ਦੇਵੇਗਾ ਇਹ ਸ਼ੇਅਰ, CLSA ਨੇ ਦਿੱਤੀ ਅੰਡਰਪਰਫਾਰਮ ਰੇਟਿੰਗ, ਇੰਨੇ ਫੀਸਦੀ ਤੱਕ ਡਿੱਗ ਸਕਦੈ ਸਟਾਕ

ਕੰਗਾਲ ਬਣਾ ਦੇਵੇਗਾ ਇਹ ਸ਼ੇਅਰ, CLSA ਨੇ ਦਿੱਤੀ ਅੰਡਰਪਰਫਾਰਮ ਰੇਟਿੰਗ, ਇੰਨੇ ਫੀਸਦੀ ਤੱਕ ਡਿੱਗ ਸਕਦੈ ਸਟਾਕ

Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ

Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ