News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਪੋਰ 'ਚ 55 ਘੰਟੇ ਤੋਂ ਚੱਲੇ ਮੁਕਾਬਲੇ 'ਚ 2 ਅੱਤਵਾਦੀ ਢੇਰ

Share:
ਪੰਪੋਰ: ਜੰਮੂ ਕਸ਼ਮੀਰ ਦੇ ਪੰਪੋਰ ‘ਚ ਪਿਛਲੇ 55 ਘੰਟੇ ਤੋਂ ਜਿਆਦਾ ਸਮੇਂ ਤੋਂ ਅੱਤਵਾਦੀਆਂ ਤੇ ਸੁਰੱਖਿਆ ਬਲਾਂ ‘ਚ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਇਸ ਦੌਰਾਨ ਫੌਜ ਨੇ ਦੋਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਅੱਤਵਾਦੀ ਈਡੀਆਈ ਬਿਲਡਿੰਗ ‘ਚੋਂ ਲੁਕ ਕੇ ਫਾਇਰਿੰਗ ਕਰ ਰਹੇ ਸਨ। ਕੱਲ੍ਹ ਰਾਤ ਅੱਤਵਾਦੀਆਂ ਨੇ ਕਈ ਘੰਟੇ ਲੁਕੇ ਰਹਿਣ ਮਗਰੋਂ ਦੋਬਾਰਾ ਫਾਇੰਰਿੰਗ ਕੀਤੀ ਸੀ। ਸੁਰੱਖਿਆ ਬਲਾਂ ਵੱਲੋਂ ਬਿਲਡਿੰਗ ਨੂੰ ਪੂਰੀ ਤਰਾਂ ਘੇਰ ਕਾਰਵਾਈ ਕੀਤੀ ਜਾ ਰਹੀ ਸੀ। ਪਰਸੋਂ ਇਸ ਮੁਕਾਬਲੇ ਦੌਰਾਨ ਫੌਜ ਦੇ 2 ਜਵਾਨ ਜਖਮੀ ਹੋਏ ਸਨ। ਸ਼੍ਰੀਨਗਰ ਤੋਂ 15 ਕਿਲੋਮੀਟਰ ਦੂਰ ਈਡੀਆਈ (Enterprenurship Development Institute) ਦੀ ਬਿਲਡਿੰਗ ਦਾ ਨਕਸ਼ਾ ਪਿਛਲੇ 55 ਘੰਟਿਆਂ ਦੌਰਾਨ ਬੁਰੀ ਤਰਾਂ ਬਦਲ ਚੁੱਕਾ ਹੈ। ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਚੱਲੇ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ ਕਾਰਨ ਸਾਰੇ ਸ਼ੀਸ਼ੇ ਟੁੱਟ ਚੁੱਕੇ ਹਨ। ਇਮਾਰਤ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਹੈ। ਬਿਲਡਿੰਗ ‘ਚੋਂ ਲਗਾਤਾਰ ਧੁੰਆਂ ਨਿੱਕਲ ਰਿਹਾ ਹੈ। ਇੱਕ ਮੰਜਿਲ ਅੱਗ ਲੱਗਣ ਕਾਰ ਬੁਰੀ ਤਰਾਂ ਨੁਕਸਾਨੀ ਗਈ ਹੈ। ਤਿੰਨ ਦਿਨ ਤੱਕ ਅੰਦਰੋਂ ਰੁਕ- ਰੁਕ ਕੇ ਫਾਇਰਿੰਗ ਦੀ ਅਵਾਜ ਸੁਣਾਈ ਦਿੰਦੀ ਰਹੀ ਸੀ। ਇਹ ਉਹੀ ਬਿਲਡਿੰਗ ਹੈ ਜਿੱਥੇ ਫਰਵਰੀ ਮਹੀਨੇ ਹੋਏ ਵੱਡੇ ਮੁਕਾਬਲੇ ‘ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ। 48 ਘੰਟੇ ਚੱਲੇ ਮੁਕਾਬਲੇ ‘ਚ ਤਿੰਨਾਂ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ ਸੀ। ਫਰਵਰੀ ਮਹੀਨੇ ‘ਚ ਅੱਤਵਾਦੀਆਂ ਨੇ ਘਾਤ ਲਗਾ ਕੇ ਸੀਆਰਪੀਐਫ ਦੇ ਕਾਫਲੇ ‘ਤੇ ਹਮਲਾ ਕੀਤਾ ਸੀ। ਇਸ ਦੌਰਾਨ ਅੱਤਵਾਦੀ EDI ਦੀ ਬਿਲਡਿੰਗ ‘ਚ ਜਾ ਵੜੇ ਸਨ। ਇਸ ਤੋਂ ਬਾਅਦ ਚੱਲੇ ਮੁਕਾਬਲੇ ‘ਚ ਫੌਜ ਨੇ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਇੱਕ ਆਮ ਨਾਗਰਿਕ ਵੀ ਮਾਰਿਆ ਗਿਆ ਸੀ।
Published at : 12 Oct 2016 09:19 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab Weather Today: ਪੰਜਾਬ-ਚੰਡੀਗੜ੍ਹ 'ਚ ਵਧੀ ਸਰਦੀ...ਕੜਾਕੇ ਦੀ ਠੰਡ ਦਾ ਅਲਰਟ! ਤਿਆਰ ਰਹੋ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਨੇ ਲੋਕਾਂ ਨੂੰ ਧਿਆਨ ਰੱਖਣ ਦੀ ਦਿੱਤੀ ਸਲਾਹ

Punjab Weather Today: ਪੰਜਾਬ-ਚੰਡੀਗੜ੍ਹ 'ਚ ਵਧੀ ਸਰਦੀ...ਕੜਾਕੇ ਦੀ ਠੰਡ ਦਾ ਅਲਰਟ! ਤਿਆਰ ਰਹੋ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਨੇ ਲੋਕਾਂ ਨੂੰ ਧਿਆਨ ਰੱਖਣ ਦੀ ਦਿੱਤੀ ਸਲਾਹ

ਲੱਦਾਖ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, LG ਤੋਂ ਖੋਹ ਲਈ ਆਹ ਪਾਵਰ

ਲੱਦਾਖ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, LG ਤੋਂ ਖੋਹ ਲਈ ਆਹ ਪਾਵਰ

ਨਕਲੀ ਦੇਸੀ ਅੰਡਿਆਂ ਦਾ ਵੱਡਾ ਖੁਲਾਸਾ, ਰੰਗ ਲਗਾ ਕੇ ਵੇਚੇ ਜਾ ਰਹੇ 80 ਹਜ਼ਾਰ ਤੋਂ ਵੱਧ ਅੰਡੇ ਜਬਤ…ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ

ਨਕਲੀ ਦੇਸੀ ਅੰਡਿਆਂ ਦਾ ਵੱਡਾ ਖੁਲਾਸਾ, ਰੰਗ ਲਗਾ ਕੇ ਵੇਚੇ ਜਾ ਰਹੇ 80 ਹਜ਼ਾਰ ਤੋਂ ਵੱਧ ਅੰਡੇ ਜਬਤ…ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ

Transferred: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਸੂਬੇ ‘ਚ ਵੱਡਾ ਬਦਲਾਅ; 26 IPS ਤੇ 175 ਪੁਲਿਸ ਇੰਸਪੈਕਟਰਾਂ ਦੇ ਤਬਾਦਲੇ

Transferred: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਸੂਬੇ ‘ਚ ਵੱਡਾ ਬਦਲਾਅ; 26 IPS ਤੇ 175 ਪੁਲਿਸ ਇੰਸਪੈਕਟਰਾਂ ਦੇ ਤਬਾਦਲੇ

Most Expensive Number Plate: ਭਾਰਤ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ 'HR88B8888', ਕੀਮਤ ਇੱਕ ਕਰੋੜ ਤੋਂ ਵੀ ਵੱਧ...ਲੋਕਾਂ ਦੇ ਉੱਡੇ ਹੋਸ਼

Most Expensive Number Plate: ਭਾਰਤ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ 'HR88B8888', ਕੀਮਤ ਇੱਕ ਕਰੋੜ ਤੋਂ ਵੀ ਵੱਧ...ਲੋਕਾਂ ਦੇ ਉੱਡੇ ਹੋਸ਼

ਪ੍ਰਮੁੱਖ ਖ਼ਬਰਾਂ

ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਹੈਰਾਨ ਕਰਨ ਵਾਲੇ ਖੁਲਾਸੇ

ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਹੈਰਾਨ ਕਰਨ ਵਾਲੇ ਖੁਲਾਸੇ

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 61 DSP ਦੇ ਤਬਾਦਲੇ, 15 ਅਧਿਕਾਰੀਆਂ ਨੂੰ ਤਰੱਕੀ- ਇੱਥੇ ਵੇਖੋ ਪੂਰੀ ਸੂਚੀ

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 61 DSP ਦੇ ਤਬਾਦਲੇ, 15 ਅਧਿਕਾਰੀਆਂ ਨੂੰ ਤਰੱਕੀ- ਇੱਥੇ ਵੇਖੋ ਪੂਰੀ ਸੂਚੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (29-11-2025)

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (29-11-2025)

Fake Egg vs Real Egg: ਉਬਲਿਆ ਅੰਡਾ ਨਕਲੀ ਤਾਂ ਨਹੀਂ? ਇਨ੍ਹਾਂ ਆਸਾਨ ਟ੍ਰਿਕਸ ਨਾਲ ਪਛਾਣੋ ਅਸਲੀ ਜਾਂ ਨਕਲੀ...

Fake Egg vs Real Egg: ਉਬਲਿਆ ਅੰਡਾ ਨਕਲੀ ਤਾਂ ਨਹੀਂ? ਇਨ੍ਹਾਂ ਆਸਾਨ ਟ੍ਰਿਕਸ ਨਾਲ ਪਛਾਣੋ ਅਸਲੀ ਜਾਂ ਨਕਲੀ...