News
News
ਟੀਵੀabp shortsABP ਸ਼ੌਰਟਸਵੀਡੀਓ
X

ਲੋਕ ਸਭਾ 'ਚ ਭਗਵੰਤ ਮਾਨ ਦੀ ਐਂਟਰੀ ਬੈਨ

Share:
ਨਵੀਂ ਦਿੱਲੀ: ਆਮ ਆਦਮੀ ਪਾਰਟੀ ਸਾਂਸਦ ਭਗਵੰਤ ਮਾਨ ਹੁਣ ਲੋਕ ਸਭਾ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਾਨ ਦੇ ਵੀਡੀਓ ਮਾਮਲੇ ਦੀ ਜਾਂਚ ਦਾ ਅਦੇਸ਼ ਦਿੱਤਾ ਹੈ। ਜਾਂਚ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਪੀਕਰ ਨੇ ਕਿਹਾ ਹੈ ਕਿ ਜਦ ਤੱਕ ਇਹ ਕਮੇਟੀ ਆਪਣੀ ਰਿਪੋਰਟ ਨਹੀਂ ਦੇ ਦਿੰਦੀ ਉਦੋਂ ਤੱਕ ਭਗਵੰਤ ਮਾਨ ਹਾਊਸ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਦੇ। ਪੂਰਾ ਵਿਵਾਦ ਮਾਨ ਵੱਲੋਂ ਪਾਰਲੀਮੈਂਟ 'ਚ ਜਾਣ ਦਾ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੇ ਜਾਣ ਕਾਰਨ ਹੋਇਆ ਹੈ।     ਸਪੀਕਰ ਨੇ ਮਾਨ ਨੂੰ ਸੰਮਨ ਕੀਤਾ ਹੈ। ਉਨ੍ਹਾਂ ਦੱਸਿਆ, "ਜਦ ਉਹ (ਭਗਵੰਤ) ਮੈਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਮਾਫੀ ਮੰਗਣ ਲਈ ਤਿਆਰ ਹਨ। ਪਰ ਇਹ ਮਾਮਲਾ ਸਿਰਫ ਮਾਫੀ ਮੰਗਣ ਨਾਲ ਹੱਲ ਨਹੀਂ ਹੋ ਸਕਦਾ।"  "ਇਹ ਗੰਭੀਰ ਮਾਮਲਾ ਹੈ। ਕੀ ਕਾਰਵਾਈ ਕੀਤੀ ਜਾਏ, ਇਸ ਦੇ ਲਈ ਮੈਂ ਸਾਰਿਆਂ ਨਾਲ ਗੱਲ ਕਰ ਰਹੀ ਹਾਂ।" "ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜੇਕਰ ਇਹ ਹਾਊਸ ਦੇ ਅੰਦਰ ਹੁੰਦਾ ਤਾਂ ਤੁਰੰਤ ਕੀਤੀ ਜਾਂਦੀ। ਇਸ ਮੁੱਦੇ 'ਤੇ ਸਾਰੇ ਸਾਂਸਦ ਨਾਰਾਜ ਹਨ।"     ਭਗਵੰਤ ਮਾਨ ਨੇ ਦੱਸਿਆ, "ਮੈਂ ਸਪੀਕਰ ਮੈਡਮ ਨੂੰ ਮਿਲਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮੈਂ ਕਦੇ ਵੀ ਸਾਂਸਦ ਦੀ ਸਕਿਉਰਿਟੀ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੁੰਦਾ ਸੀ। ਮੈਂ ਲਿਖਤੀ ਰੂਪ 'ਚ ਮਾਫੀ ਮੰਗੀ ਹੈ।" ਮਾਨ 'ਤੇ ਸ਼ਰਾਬ ਪੀ ਕੇ ਵੀ ਸਾਂਸਦ 'ਚ ਆਉਣ ਦੇ ਇਲਜ਼ਾਮ ਹਨ। ਆਮ ਆਦਮੀ ਪਾਰਟੀ ਤੋਂ ਮੁਅੱਤਲ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਇਸ ਬਾਰੇ ਸਪੀਕਰ ਨੂੰ ਸ਼ਿਕਾਇਤ ਕੀਤੀ ਸੀ। ਖਾਲਸਾ ਨੇ ਸਪੀਕਰ ਨੂੰ ਆਪਣੀ ਸੀਟ ਬਦਲਣ ਦੀ ਅਪੀਲ ਕੀਤੀ ਸੀ।
Published at : 25 Jul 2016 07:10 AM (IST) Tags: suspend lok sabha bhagwant mann parliament Delhi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ ਦੇ ਪੈਨਸ਼ਨਰਾਂ ਲਈ ਜ਼ਰੂਰੀ ਖ਼ਬਰ, ਹੁਣ ਘਰ ਬੈਠਿਆਂ ਹੀ ਨਿਪਟਾ ਸਕਣਗੇ ਆਹ ਕੰਮ

ਪੰਜਾਬ ਦੇ ਪੈਨਸ਼ਨਰਾਂ ਲਈ ਜ਼ਰੂਰੀ ਖ਼ਬਰ, ਹੁਣ ਘਰ ਬੈਠਿਆਂ ਹੀ ਨਿਪਟਾ ਸਕਣਗੇ ਆਹ ਕੰਮ

ਸ੍ਰੀ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ, ਵਿਧਾਨ ਸਭਾ 'ਚ ਸਰਬਸੰਮਤੀ ਨਾਲ ਮਤਾ ਪਾਸ

ਸ੍ਰੀ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ, ਵਿਧਾਨ ਸਭਾ 'ਚ ਸਰਬਸੰਮਤੀ ਨਾਲ ਮਤਾ ਪਾਸ

ਜਹਾਜ਼ ਦੀਆਂ ਟਿਕਟਾਂ Cancel ਕਰਨ ਦੇ ਨਿਯਮਾਂ 'ਚ ਵੱਡਾ ਬਦਲਾਅ, ਅਖੀਰਲੇ ਮਿੰਟਾਂ 'ਚ...

ਜਹਾਜ਼ ਦੀਆਂ ਟਿਕਟਾਂ Cancel ਕਰਨ ਦੇ ਨਿਯਮਾਂ 'ਚ ਵੱਡਾ ਬਦਲਾਅ, ਅਖੀਰਲੇ ਮਿੰਟਾਂ 'ਚ...

ਆਖਰੀ ਸਾਹ ਤੱਕ ਆਪਣੀ ਧਰਤੀ, ਭਾਸ਼ਾ ਤੇ ਸੱਭਿਆਚਾਰ ਨਾਲ ਜੁੜੇ ਰਹੇ...ਅਲਵਿਦਾ ਧਰਮਿੰਦਰ ਜੀ !

ਆਖਰੀ ਸਾਹ ਤੱਕ ਆਪਣੀ ਧਰਤੀ, ਭਾਸ਼ਾ ਤੇ ਸੱਭਿਆਚਾਰ ਨਾਲ ਜੁੜੇ ਰਹੇ...ਅਲਵਿਦਾ ਧਰਮਿੰਦਰ ਜੀ !

ਕੰਗਨਾ ਰਣੌਤ ਨੇ ਮਾਣਹਾਨੀ ਕੇਸ 'ਚ ਪੇਸ਼ੀ ਤੋਂ ਮੰਗੀ ਛੋਟ, ਹੁਣ ਇੰਨੀ ਤਰੀਕ ਨੂੰ ਹੋਵੇਗੀ ਸੁਣਵਾਈ

ਕੰਗਨਾ ਰਣੌਤ ਨੇ ਮਾਣਹਾਨੀ ਕੇਸ 'ਚ ਪੇਸ਼ੀ ਤੋਂ ਮੰਗੀ ਛੋਟ, ਹੁਣ ਇੰਨੀ ਤਰੀਕ ਨੂੰ ਹੋਵੇਗੀ ਸੁਣਵਾਈ

ਪ੍ਰਮੁੱਖ ਖ਼ਬਰਾਂ

Dharmendra Death News: ਕਰਨ ਜੌਹਰ ਨੇ ਬਾਲੀਵੁੱਡ ਹੀ-ਮੈਨ ਧਰਮਿੰਦਰ ਦੇ ਮੌਤ ਦੀ ਕੀਤੀ ਪੁਸ਼ਟੀ, ਬੋਲੇ- 'ਇੱਕ ਯੁੱਗ ਦਾ ਹੋਇਆ ਅੰਤ'; ਸ਼ਮਸ਼ਾਨ ਘਾਟ ਪਹੁੰਚਿਆ ਦਿਓਲ ਪਰਿਵਾਰ...

Dharmendra Death News: ਕਰਨ ਜੌਹਰ ਨੇ ਬਾਲੀਵੁੱਡ ਹੀ-ਮੈਨ ਧਰਮਿੰਦਰ ਦੇ ਮੌਤ ਦੀ ਕੀਤੀ ਪੁਸ਼ਟੀ, ਬੋਲੇ- 'ਇੱਕ ਯੁੱਗ ਦਾ ਹੋਇਆ ਅੰਤ'; ਸ਼ਮਸ਼ਾਨ ਘਾਟ ਪਹੁੰਚਿਆ ਦਿਓਲ ਪਰਿਵਾਰ...

ਕੈਨੇਡਾ ਗਏ 51 ਸਾਲਾਂ ਬਜ਼ੁਰਗ ਨੇ ਡੁਬੋਇਆ ਪੰਜਾਬੀਆਂ ਦਾ ਨਾਂਅ, ਸਕੂਲੀ ਕੁੜੀਆਂ ਨਾਲ ਕੀਤੀ ਸ਼ਰਮਨਾਕ ਹਰਕਤ, FIR ਸਣੇ ਹੁਣ ਕੀਤਾ ਜਾਏਗਾ ਡਿਪੋਰਟ

ਕੈਨੇਡਾ ਗਏ 51 ਸਾਲਾਂ ਬਜ਼ੁਰਗ ਨੇ ਡੁਬੋਇਆ ਪੰਜਾਬੀਆਂ ਦਾ ਨਾਂਅ, ਸਕੂਲੀ ਕੁੜੀਆਂ ਨਾਲ ਕੀਤੀ ਸ਼ਰਮਨਾਕ ਹਰਕਤ, FIR ਸਣੇ ਹੁਣ ਕੀਤਾ ਜਾਏਗਾ ਡਿਪੋਰਟ

New Chief Justice of India: ਜਸਟਿਸ ਸੂਰਿਆਕਾਂਤ ਨੇ ਚੁੱਕੀ ਸਹੁੰ, ਬਣੇ ਦੇਸ਼ ਦੇ 53ਵੇਂ ਚੀਫ਼ ਜਸਟਿਸ

New Chief Justice of India: ਜਸਟਿਸ ਸੂਰਿਆਕਾਂਤ ਨੇ ਚੁੱਕੀ ਸਹੁੰ, ਬਣੇ ਦੇਸ਼ ਦੇ 53ਵੇਂ ਚੀਫ਼ ਜਸਟਿਸ

ਸਵੇਰੇ-ਸਵੇਰੇ ਧਮਾਕਿਆਂ ਦੀ ਆਵਾਜ਼ ਨਾਲ ਹਿੱਲਿਆ ਪਾਕਿਸਤਾਨ! ਪੇਸ਼ਾਵਰ FC ਹੈੱਡਕੁਆਰਟਰ ਨੇੜੇ ਜ਼ੋਰਦਾਰ ਧਮਾਕਾ, ਇਲਾਕੇ ਦੀ ਹੋਈ ਘੇਰਾਬੰਦੀ

ਸਵੇਰੇ-ਸਵੇਰੇ ਧਮਾਕਿਆਂ ਦੀ ਆਵਾਜ਼ ਨਾਲ ਹਿੱਲਿਆ ਪਾਕਿਸਤਾਨ! ਪੇਸ਼ਾਵਰ FC ਹੈੱਡਕੁਆਰਟਰ ਨੇੜੇ ਜ਼ੋਰਦਾਰ ਧਮਾਕਾ, ਇਲਾਕੇ ਦੀ ਹੋਈ ਘੇਰਾਬੰਦੀ