ਪੰਜਾਬ ਦੇ ਪੈਨਸ਼ਨਰਾਂ ਲਈ ਜ਼ਰੂਰੀ ਖ਼ਬਰ, ਹੁਣ ਘਰ ਬੈਠਿਆਂ ਹੀ ਨਿਪਟਾ ਸਕਣਗੇ ਆਹ ਕੰਮ
Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਸਬੰਧੀ ਸੂਬਾ ਸਰਕਾਰ ਨੇ ਜ਼ਿਲ੍ਹੇ ਦੇ 34 ਸੇਵਾ ਕੇਂਦਰਾਂ 'ਤੇ "ਪੈਨਸ਼ਨਰ ਸੇਵਾ ਪੋਰਟਲ" ਸ਼ੁਰੂ ਕੀਤਾ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਨੁਸਾਰ ਇਸ ਪੋਰਟਲ ਰਾਹੀਂ, ਪੈਨਸ਼ਨਰ ਹੁਣ ਇੱਕ ਥਾਂ 'ਤੇ ਪੈਨਸ਼ਨ ਨਾਲ ਸਬੰਧਤ ਸੇਵਾਵਾਂ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ "ਪੈਨਸ਼ਨਰ ਸੇਵਾ ਪੋਰਟਲ" ਦਾ ਉਦੇਸ਼ ਪੈਨਸ਼ਨਰਾਂ ਲਈ ਸੇਵਾਵਾਂ ਨੂੰ ਡਿਜੀਟਲ ਰੂਪ ਵਿੱਚ ਆਸਾਨ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲੇ ਪੜਾਅ ਵਿੱਚ ਪੋਰਟਲ 'ਤੇ ਛੇ ਮੁੱਖ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਈ-ਕੇਵਾਈਸੀ, ਜੀਵਨ ਸਰਟੀਫਿਕੇਟ, ਸ਼ਿਕਾਇਤ ਸਰਟੀਫਿਕੇਟ, ਸ਼ਿਕਾਇਤਾਂ ਦਾਇਰ ਕਰਨਾ, ਪਰਿਵਾਰਕ ਪੈਨਸ਼ਨ ਲਈ ਅਰਜ਼ੀ ਐਲਟੀਸੀ ਲਈ ਅਰਜ਼ੀ ਆਦਿ ਸ਼ਾਮਲ ਹਨ।
ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਰਾਜਵੀਰ ਸਿੰਘ ਨੇ ਦੱਸਿਆ ਕਿ ਪੈਨਸ਼ਨਰਾਂ ਲਈ ਪੋਰਟਲ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹ ਟੋਲ-ਫ੍ਰੀ ਨੰਬਰ 1076 'ਤੇ ਕਾਲ ਕਰਕੇ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਆਪਣੇ ਘਰ ਬੈਠੇ ਹੀ ਜਾਣਕਾਰੀ ਹਾਸਲ ਕਰ ਸਕਦੇ ਹਨ।






















