News
News
ਟੀਵੀabp shortsABP ਸ਼ੌਰਟਸਵੀਡੀਓ
X

ਸਰਦਾਰਾਂ 'ਤੇ ਚੁਟਕਲੇ ਸੁਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ !

Share:
ਨਵੀਂ ਦਿੱਲੀ: ਸਰਦਾਰਾਂ 'ਤੇ ਚੁਟਕਲੇ ਰੂਪੀ ਟਿੱਪਣੀਆਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਰਿਟਾ. ਜਸਟਿਸ ਬੇਦੀ ਵੱਲੋਂ ਸੁਪਰੀਮ ਕੋਰਟ 'ਚ ਸੌਂਪੀ ਗਈ ਰਿਪੋਰਟ ਮੁਤਾਬਕ ਸਰਦਾਰਾਂ ਦੇ ਨਾਮ 'ਤੇ ਚੁਟਕਲੇ ਸੁਣਾਉਣ ਨੂੰ ਰੈਗਿੰਗ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅੱਜ ਤੋਂ ਬਾਅਦ ਜੇ ਤੁਸੀਂ ਸਕੂਲ, ਕਾਲਜ ਜਾਂ ਯੂਨੀਵਰਸਿਟੀ 'ਚ ਸੰਤਾ-ਬੰਤਾ 'ਤੇ ਚੁਟਕਲੇ ਸੁਣਾ ਕੇ ਸਿੱਖ ਵਿਦਿਆਰਥੀਆਂ 'ਤੇ ਵਿਅੰਗ ਕਸੋਗੇ ਤਾਂ ਸਿੱਧਾ ਕਾਲਜ, ਸਕੂਲ, ਯੂਨੀਨਵਰਸਿਟੀ ਤੋਂ ਬਾਹਰ ਕਰ ਦਿੱਤੇ ਜਾਉਗੇ। ਦਰਅਸਲ ਸੁਪਰੀਮ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਇਸ ਮਾਮਲੇ 'ਚ ਸੁਝਾਅ ਮੰਗਿਆ ਸੀ। ਇਸ ਤੇ ਦਿੱਲੀ ਕਮੇਟੀ ਨੇ ਰਿਟਾ. ਜਸਟਿਸ ਐਚਐਸ ਬੇਦੀ ਦੀ ਅਗਵਾਈ 'ਚ ਇੱਕ ਕਮਿਸ਼ਨ ਬਣਾਇਆ ਸੀ। ਜਿਸ ਨੇ ਹੁਣ ਇਹ ਰਿਪੋਰਟ ਤਿਆਰ ਕੀਤੀ ਹੈ। ਮਾਮਲੇ ਤੇ ਕੱਲ੍ਹ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਜੇਕਰ ਸੁਪਰੀਮ ਕੋਰਟ ਇਸ ਰਿਪੋਰਟ ਨੂੰ ਹੂ-ਬ-ਹੂ ਮੰਨਦੀ ਹੈ ਤਾਂ ਸਰਦਾਰਾਂ 'ਤੇ JOKES ਰੈਗਿੰਗ ਦਾ ਹਿੱਸਾ ਮੰਨੇ ਜਾਣਗੇ ਤੇ ਰੈਗਿੰਗ ਦੇ ਦੋਸ਼ੀਆਂ ਲਈ ਜੋ ਨਿਯਮ ਲਾਗੂ ਹਨ ਉਹੀ ਸੰਤਾ ਬੰਤਾ 'ਤੇ ਚੁਟਕਲੇ ਸੁਣਾਉਣ ਵਾਲਿਆਂ 'ਤੇ ਵੀ ਲਾਗੂ ਹੋਣਗੇ। ਸਾਬਕਾ ਚੀਫ ਜਸਟਿਸ HS ਬੇਦੀ ਦੀ ਪ੍ਰਧਾਨਗੀ 'ਚ ਬਣੇ ਪੈਨਲ ਦੀ ਰਿਪੋਰਟ ਮੁਤਾਬਕ ਜੇ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀ 'ਚ ਕੋਈ ਗੈਰ ਸਿੱਖ ਵਿਦਿਆਰਥੀ ਸੰਤਾ-ਬੰਤਾ 'ਤੇ ਬਣੇ ਚੁਟਕਲੇ ਸੁਣਾ ਕੇ ਕਿਸੇ ਸਿੱਖ ਵਿਦਿਆਰਥੀ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਸਨੂੰ ਵਿੱਦਿਅਕ ਸੰਸਥਾ 'ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਪੀੜਤ ਵਿਦਿਆਰਥੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਉਸਨੂੰ ਰੈਗਿੰਗ ਦਾ ਹਿੱਸਾ ਮੰਨਦੇ ਹੋਏ ਕਾਰਵਾਈ ਕੀਤੀ ਜਾਵੇ। ਪੈਨਲ ਦੀ ਇਸ ਰਿਪੋਰਟ ਮੁਤਾਬਕ ਸਿੱਖ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਉਨਾਂ ਨੂੰ ਆਪਣੇ ਹੀ ਮੁਲਕ 'ਚ ਨਸਲੀ ਟਿੱਪਣੀਆਂ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। DGSMC ਨੇ 2015 'ਚ ਸਿੱਖ ਭਾਈਚਾਰੇ ਖਿਲਾਫ ਕਸੇ ਜਾਂਦੇ ਇਨਾਂ ਨਸਲੀ ਵਿਅੰਗਾਂ ਜਾਂ ਚੁਟਕਲਿਆਂ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ। ਵਕੀਲ ਹਰਵਿੰਦਰ ਚੌਧਰੀ ਦੀ ਪਟੀਸ਼ਨ 'ਚ ਲਿਖਿਆ ਸੀ ਕਿ ਅਜਿਹੇ ਚੁਟਕਲੇ 'Violation of sikhs' ਨੇ ਤੇ ਸੰਵਿਧਾਨ ਦੇ ਆਰਟੀਕਲ-21 ਦੇ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੈ। DGCMC ਨੇ ਕਿਹਾ ਸੀ ਕਿ ਵਿੱਦਿਅਕ ਸੰਸਥਾਵਾਂ 'ਚ ਅਜਿਹੇ ਚੁਟਕਲਿਆਂ ਦੇ ਸ਼ਿਕਾਰ ਸਿੱਖ ਵਿਦਿਆਰਥੀ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਜਸਟਿਸ ਬੇਦੀ ਕਮੇਟੀ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕੋਈ ਵੀ ਵਿਦਿਆਰਥੀ ਚਾਹੇ ਉਹ ਸਿੱਖ ਹੋਵੇ ਜਾਂ ਕਿਸੇ ਹੋਰ ਧਰਮ ਦਾ, ਜੇ ਉਹ ਨਸਲੀ ਟਿੱਪਣੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਸਨੂੰ ਦੋਸ਼ੀ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਵਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ।
Published at : 02 Oct 2016 10:34 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 

Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 

Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ

Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ

Farmers Protest: ਨੌਂ ਘੰਟਿਆਂ ਦੇ 'ਪੰਜਾਬ ਬੰਦ' ਨੇ ਹੀ ਸਰਕਾਰੀ ਖ਼ਜ਼ਾਨੇ ਦੀਆਂ ਕੱਢਵਾਈਆਂ ਚੀਕਾਂ, ਇਕੱਲੇ ਵੈਟ ਤੇ ਜੀਐਸਟੀ ਤੋਂ 90 ਕਰੋੜ ਦਾ ਘਾਟਾ

Farmers Protest: ਨੌਂ ਘੰਟਿਆਂ ਦੇ 'ਪੰਜਾਬ ਬੰਦ' ਨੇ ਹੀ ਸਰਕਾਰੀ ਖ਼ਜ਼ਾਨੇ ਦੀਆਂ ਕੱਢਵਾਈਆਂ ਚੀਕਾਂ, ਇਕੱਲੇ ਵੈਟ ਤੇ ਜੀਐਸਟੀ ਤੋਂ 90 ਕਰੋੜ ਦਾ ਘਾਟਾ

Golden Temple Amritsar: 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰਿਆਂ ਨਾਲ ਚੜ੍ਹਿਆ ਨਵਾਂ ਸਾਲ! ਚਾਰ ਲੱਖ ਸ਼ਰਧਾਲੂ ਪਹੁੰਚੇ

Golden Temple Amritsar: 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰਿਆਂ ਨਾਲ ਚੜ੍ਹਿਆ ਨਵਾਂ ਸਾਲ! ਚਾਰ ਲੱਖ ਸ਼ਰਧਾਲੂ ਪਹੁੰਚੇ

ਪ੍ਰਮੁੱਖ ਖ਼ਬਰਾਂ

Diljit Dosanjh: ਪੰਜਾਬੀ ਆ ਗਏ ਓਏ...ਦਿਲਜੀਤ ਦੇ ਕਹਿੰਦਿਆਂ ਹੀ ਖੂਨ ਮਾਰਨ ਲੱਗਾ ਉਬਾਲੇ

Diljit Dosanjh: ਪੰਜਾਬੀ ਆ ਗਏ ਓਏ...ਦਿਲਜੀਤ ਦੇ ਕਹਿੰਦਿਆਂ ਹੀ ਖੂਨ ਮਾਰਨ ਲੱਗਾ ਉਬਾਲੇ

ਅਸ਼ਲੀਲ ਕੰਟੈਂਟ ਦਿਖਾਉਣ ਵਾਲੀਆਂ ਇਨ੍ਹਾਂ ਐਪਸ 'ਤੇ ਸਰਕਾਰ ਦੀ ਸਖ਼ਤ ਕਾਰਵਾਈ, 18 OTT ਐਪਸ ਕੀਤੀਆਂ ਬੰਦ

ਅਸ਼ਲੀਲ ਕੰਟੈਂਟ ਦਿਖਾਉਣ ਵਾਲੀਆਂ ਇਨ੍ਹਾਂ ਐਪਸ 'ਤੇ ਸਰਕਾਰ ਦੀ ਸਖ਼ਤ ਕਾਰਵਾਈ, 18 OTT ਐਪਸ ਕੀਤੀਆਂ ਬੰਦ

Baba Vanga Prediction 2025: ਸਾਲ 2025 'ਚ ਸਾਰਾ ਕੁਝ ਹੋ ਜਾਵੇਗਾ ਖਤਮ! ਪੜ੍ਹੋ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ

Baba Vanga Prediction 2025: ਸਾਲ 2025 'ਚ ਸਾਰਾ ਕੁਝ ਹੋ ਜਾਵੇਗਾ ਖਤਮ! ਪੜ੍ਹੋ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ

Urmila Car Accident: ਉਰਮਿਲਾ ਦੇ ਕਾਰ ਦੁਰਘਟਨਾ ਮਾਮਲੇ 'ਚ ਵੱਡਾ ਖੁਲਾਸਾ, ਹਾਦਸੇ 'ਚ 1 ਮਜ਼ਦੂਰ ਦੀ ਮੌਤ; ਇੰਝ ਵਾਪਰਿਆ ਹਾਦਸਾ

Urmila Car Accident: ਉਰਮਿਲਾ ਦੇ ਕਾਰ ਦੁਰਘਟਨਾ ਮਾਮਲੇ 'ਚ ਵੱਡਾ ਖੁਲਾਸਾ, ਹਾਦਸੇ 'ਚ 1 ਮਜ਼ਦੂਰ ਦੀ ਮੌਤ; ਇੰਝ ਵਾਪਰਿਆ ਹਾਦਸਾ