ਨਵੀਂ ਦਿੱਲੀ: ਦਿੱਲੀ ਦੀ ਇੱਕ ਲੜਕੀ ਨੂੰ ਇੱਕ ਦਿਨ ਲਈ ਭਾਰਤ 'ਚ ਬ੍ਰਿਟੇਨ ਦਾ ਹਾਈ ਕਮਿਸ਼ਨਰ ਬਣਨ ਦਾ ਮੌਕਾ ਮਿਲਿਆ। ਦਿੱਲੀ ਨਿਵਾਸੀ ਚੈਤਨਿਆ ਵੈਂਕਟੇਸ਼ਵਰਨ ਨੂੰ ਪਿਛਲੇ ਬੁੱਧਵਾਰ ਨੂੰ ਭਾਰਤ 'ਚ ਬ੍ਰਿਟੇਨ ਦਾ ਹਾਈ ਕਮਿਸ਼ਨਰ ਬਣਨ ਦਾ ਮੌਕਾ ਮਿਲਿਆ। ਵੈਂਕਟੇਸ਼ਵਰਨ ਨੂੰ ਵਿਸ਼ਵ ਭਰ ਦੀਆਂ ਔਰਤਾਂ ਦੁਆਰਾ ਦਰਪੇਸ਼ ਚੁਣੌਤੀਆਂ ਨੂੰ ਬਿਆਨ ਕਰਨ ਤੇ ਮਹਿਲਾ ਸਸ਼ਕਤੀਕਰਣ ਦੇ ਮਿਸ਼ਨ ਪਹਿਲ ਵਜੋਂ ਬਿਆਨ ਕਰਨ ਦਾ ਇਹ ਮੌਕਾ ਦਿੱਤਾ ਗਿਆ ਸੀ।


ਯੂਕੇ ਹਾਈ ਕਮਿਸ਼ਨ, ਸਾਲ 2017 ਤੋਂ ਹਰ ਸਾਲ 'ਇਕ ਦਿਨ ਦੇ ਹਾਈ ਕਮਿਸ਼ਨਰ' ਮੁਕਾਬਲੇ ਦੀ ਮੇਜ਼ਬਾਨੀ ਕਰਦਾ ਹੈ, ਜਿਸ 'ਚ 18 ਤੋਂ 23 ਸਾਲ ਦੀਆਂ ਲੜਕੀਆਂ ਹਿੱਸਾ ਲੈ ਸਕਦੀਆਂ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੈਂਕਟੇਸ਼ਵਰਨ 11 ਅਕਤੂਬਰ ਨੂੰ ਅੰਤਰਰਾਸ਼ਟਰੀ ਲੜਕੀ ਬਾਲ ਦਿਵਸ ਮੌਕੇ ਬ੍ਰਿਟੇਨ ਦੇ ਮਿਸ਼ਨ ਵੱਲੋਂ ਆਯੋਜਿਤ ਸਾਲਾਨਾ ਮੁਕਾਬਲੇ ਦੇ ਹਿੱਸੇ ਵਜੋਂ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨ ਵਾਲੀ ਚੌਥੀ ਲੜਕੀ ਹੈ।

ਕਿਸਾਨਾਂ ਦੇ ਧਰਨੇ 'ਤੇ ਤਾਇਨਾਤ ਥਾਣੇਦਾਰ ਨੇ ਕੀਤੀ ਖ਼ੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ

ਹਾਈ ਕਮਿਸ਼ਨਰ ਵਜੋਂ ਵੈਂਕਟੇਸ਼ਵਰਨ ਨੇ ਆਪਣਾ ਕੰਮ ਹਾਈ ਕਮਿਸ਼ਨਰ ਦੇ ਵਿਭਾਗ ਮੁਖੀ ਨੂੰ ਸੌਂਪਿਆ, ਸੀਨੀਅਰ ,ਹਿਲਾ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਮੀਡੀਆ ਨਾਲ ਮੁਲਾਕਾਤ ਕੀਤੀ ਤੇ ਬ੍ਰਿਟਿਸ਼ ਕੌਂਸਲ ਦੇ ਐਸਟੀਐਮ ਸਕਾਲਰਸ਼ਿਪ ਦੀਆਂ ਭਾਰਤੀ ਔਰਤਾਂ ਦੇ ਭਾਗੀਦਾਰਾਂ ਦੇ ਪ੍ਰਭਾਵਾਂ ਬਾਰੇ ਜਾਣਨ ਲਈ ਅਧਿਐਨ ਸ਼ੁਰੂ ਕੀਤਾ।

Breaking- ਕੇਂਦਰ ਨੇ ਮੁੜ ਕਿਸਾਨਾਂ ਨੂੰ ਮੀਟਿੰਗ ਲਈ ਦਿੱਲੀ ਬੁਲਾਇਆ

ਵੈਂਕਟੇਸ਼ਵਰਨ ਨੇ ਕਿਹਾ, "ਜਦੋਂ ਮੈਂ ਛੋਟੀ ਸੀ, ਮੈਂ ਬ੍ਰਿਟਿਸ਼ ਕਾਊਂਸਲ ਦੀ ਲਾਇਬ੍ਰੇਰੀ 'ਚ ਜਾਂਦੀ ਸੀ ਅਤੇ ਉਦੋਂ ਤੋਂ ਮੇਰੀ ਸਿੱਖਣ ਦੀ ਇੱਛਾ ਹੈ। ਇੱਕ ਦਿਨ ਲਈ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨ ਦਾ ਇਹ ਸੁਨਹਿਰੀ ਮੌਕਾ ਹੈ। ਭਾਰਤ ਵਿੱਚ ਬ੍ਰਿਟੇਨ ਦੀ ਕਾਰਜਕਾਰੀ ਹਾਈ ਕਮਿਸ਼ਨਰ ਜਾਨ ਥੌਮਸਨ ਨੇ ਕਿਹਾ ਕਿ ਇਹ ਮੁਕਾਬਲਾ ਉਨ੍ਹਾਂ ਨੂੰ ਬਹੁਤ ਪਸੰਦ ਹੈ, ਜੋ ਬੇਮਿਸਾਲ ਲੜਕੀਆਂ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ