ਪਤੀ ਨੇ ਕਾਈਮ ਕੀਤੀ ਪਿਆਰ ਦੀ ਮਿਸਾਲ, ਪਤਨੀ ਨੂੰ ਅੱਗ ਤੋਂ ਬਚਾਉਣ 'ਚ 90 ਫੀਸਦ ਝੁਲਸਿਆ
ਏਬੀਪੀ ਸਾਂਝਾ | 13 Feb 2020 02:46 PM (IST)
ਯੂਏਈ 'ਚ ਰਹਿਣ ਵਾਲੇ ਇੱਕ ਭਾਰਤੀ ਮੁੱਲ ਦਾ 32 ਸਾਲਾ ਨੌਜਵਾਨ ਅਨਿਲ ਨਿਨਨ ਬੂਰੀ ਤਰ੍ਹਾਂ ਨਾਲ ਝੁਲਸ ਗਿਆ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤੀ ਵਿਅਕਤੀ ਆਪਣੀ ਪਤਨੀ ਨੂੰ ਦੁੱਬਈ ਦੇ ਉੱਮ ਅਲ ਕਵੈਨ ਦੇ ਅਪਾਰਟਮੈਂਟ 'ਚ ਲੱਗੀ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਹ ਜ਼ਖਮੀ ਹੋ ਗਿਆ।
ਦੁੱਬਈ: ਯੂਏਈ 'ਚ ਰਹਿਣ ਵਾਲੇ ਇੱਕ ਭਾਰਤੀ ਮੁੱਲ ਦਾ 32 ਸਾਲਾ ਨੌਜਵਾਨ ਅਨਿਲ ਨਿਨਨ ਬੂਰੀ ਤਰ੍ਹਾਂ ਨਾਲ ਝੁਲਸ ਗਿਆ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤੀ ਵਿਅਕਤੀ ਆਪਣੀ ਪਤਨੀ ਨੂੰ ਦੁੱਬਈ ਦੇ ਉੱਮ ਅਲ ਕਵੈਨ ਦੇ ਅਪਾਰਟਮੈਂਟ 'ਚ ਲੱਗੀ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਹ ਜ਼ਖਮੀ ਹੋ ਗਿਆ। ਅਨਿਲ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਡਾਕਟਰਾਂ ਵਲੋਂ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੀ ਪਤਨੀ ਨੀਨੁ ਵੀ ਉਸ ਹੀ ਹਸਪਤਾਲ 'ਚ ਭਰਤੀ ਹੈ, ਪਰ ਉਹ ਖਤਰੇ ਤੋਂ ਬਾਹਰ ਹੈ। ਦੱਸ ਦਈਏ ਕਿ ਦੋਨੋਂ ਪਤੀ-ਪਤਨੀ ਕੇਰਲ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਦਾ ਇੱਕ ਚਾਰ ਸਾਲ ਦਾ ਬੇਟਾ ਵੀ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਅਪਾਰਟਮੈਂਟ ਦੇ ਗਲਿਆਰੇ 'ਚ ਲਾਏ ਗਏ ਬਿਜਲੀ ਦੇ ਬੌਕਸ ਤੋਂ ਸ਼ਾਰਟ ਸਰਕੱਟ ਕਾਰਨ ਅੱਗ ਲੱਗੀ ਸੀ।