ਇਸ ਤੋਂ ਬਾਅਦ ਸੇਵਾ ਕੇਂਦਰ ਵੱਲੋਂ ਫਾਰਮ ਸਕੈਨ ਕਰਕੇ ਆਨਲਾਈਨ ਤਰੀਕੇ ਨਾਲ ਪਾਸ ਅਥਾਰਿਟੀ ਨੂੰ ਭੇਜੇ ਜਾਣਗੇ। ਇਸ ਦੀ ਜਾਂਚ ਮਗਰੋਂ ਡਾਟਾ ਸੇਵਾ ਕੇਂਦਰ ਨੂੰ ਵਾਪਿਸ ਭੇਜਿਆ ਜਾਵੇਗਾ। ਆਨਲਾਈਨ ਜਾਂਚ ਲਈ ਦੂਜੇ ਪੜਾਅ 'ਚ ਵਿਦਿਆਰਥੀਆਂ ਨੂੰ ਬੱਸ ਪਾਸ ਜਾਰੀ ਕਰਨ ਸਬੰਧੀ ਬੇਨਤੀਆਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਲਈਆਂ ਜਾਣਗੀਆਂ।
ਇਸ ਮਕਸਦ ਲਈ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਵਿਦਿਆਰਥੀਆਂ ਨੂੰ ਬੱਸ ਪਾਸ ਸੇਵਾ ਕੇਂਦਰਾਂ ਰਾਹੀਂ ਜਾਰੀ ਕਰਨ ਦੀ ਸੇਵਾ ਸ਼ੁਰੂ ਕਰਨ 'ਚ ਆਉਣ ਵਾਲੀਆਂ ਕਮੀਆਂ ਨੂੰ ਦੂਰ ਕਰਨ ਲਈ ਤੇ ਸੇਵਾ ਕੇਂਦਰਾਂ ਰਾਹੀਂ ਹੋਰ ਵਾਧੂ ਸੇਵਾਵਾਂ ਜਾਰੀ ਕਰਨ ਸਬੰਧੀ ਲਗਾਤਾਰ ਮੀਟਿੰਗਾਂ ਕਰੇਗੀ।