ਨਵੀਂ ਦਿੱਲੀ: ਲੌਕਡਾਊਨ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਸਰਕਾਰ 14 ਅਪ੍ਰੈਲ ਨੂੰ ਲੌਕਡਾਊਨ ਦੇ ਆਖ਼ਰੀ ਦਿਨ ਤੋਂ ਪਹਿਲਾਂ ਸਥਿਤੀ ਦੀ ਸਮੀਖਿਆ ਕਰੇਗੀ। ਇਹ ਸਮੀਖਿਆ ਬੈਠਕ 12-13 ਅਪ੍ਰੈਲ ਨੂੰ ਹੋ ਸਕਦੀ ਹੈ। ਇਸ ਬੈਠਕ ਦੌਰਾਨ ਕੋਰੋਨਾਵਾਇਰਸ ਸਬੰਧੀ ਹੌਟ ਸਪੋਟ ਦੀ ਪਛਾਣ ਕੀਤੀ ਜਾਏਗੀ ਜੋ ਇਲਾਕੇ ਹੌਟਸਪੌਟ 'ਚ ਆਏ, ਉਨ੍ਹਾਂ ਖੇਤਰਾਂ ਵਿੱਚ ਲੌਕਡਾਊਨ ਵਧਾਇਆ ਜਾ ਸਕਦਾ ਹੈ।


ਜਿੱਥੇ ਦੇਸ਼ ਭਰ ਵਿੱਚ ਕੋਰੋਨਾ ਦੇ ਕੇਸ ਨਹੀਂ ਹੋਏ, ਉੱਥੇ ਛੋਟ ਵੀ ਦਿੱਤੀ ਜਾ ਸਕਦੀ ਹੈ। ਕੁਝ ਖੇਤਰਾਂ ਵਿੱਚ ਪੜਾਅਵਾਰ ਤਰੀਕੇ ਨਾਲ ਛੋਟ ਦੇਣ ਬਾਰੇ ਵਿਚਾਰਿਆ ਜਾ ਸਕਦਾ ਹੈ। ਕੁਝ ਥਾਵਾਂ 'ਤੇ ਪੂਰੇ ਦਿਨ ਵਿੱਚ ਕੁਝ ਘੰਟਿਆਂ ਲਈ ਆਰਾਮ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਕਰਮਚਾਰੀਆਂ ਨੂੰ ਇਕੱਠੇ ਸਰਕਾਰੀ ਦਫਤਰਾਂ ਵਿੱਚ ਨਹੀਂ ਬੁਲਾਇਆ ਜਾਵੇਗਾ। ਕੁਝ ਕਰਮਚਾਰੀਆਂ ਨੂੰ ਸ਼ੁਰੂਆਤੀ ਤੌਰ 'ਤੇ ਆਉਣ ਲਈ ਕਿਹਾ ਜਾਵੇਗਾ। ਸਿਨੇਮਾ ਹਾਲ ਆਦਿ ਨੂੰ ਵੀ ਛੋਟ ਨਾ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਸੂਤਰਾਂ ਦਾ ਕਹਿਣਾ ਹੈ ਕਿ ਅੰਤਮ ਫੈਸਲਾ ਸਮੀਖਿਆ ਬੈਠਕ ਤੋਂ ਬਾਅਦ ਹੀ ਲਿਆ ਜਾਵੇਗਾ।

ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਚਾਰ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 109 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ 291 ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ ਜੋ ਹੁਣ ਠੀਕ ਹਨ।

ਇਹ ਵੀ ਪੜ੍ਹੋ :

ਕੋਰੋਨਾ ਨੇ ਭਾਰਤ 'ਚ ਫੜੀ ਰਫਤਾਰ, ਮਰੀਜ਼ਾਂ ਦੀ ਗਿਣਤੀ 4 ਹਜ਼ਾਰ ਪਾਰ, 109 ਲੋਕਾਂ ਦੀ ਮੌਤ

ਜੇ ਸਕੂਲ ਕਰਦੇ ਫੀਸਾਂ ਦੀ ਮੰਗ ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਏਗੀ ਕਾਰਵਾਈ