Education Loan Information:
Calculate Education Loan EMIਕਦੋਂ ਖੁੱਲ੍ਹਣਗੇ ਸਕੂਲ ਤੇ ਕਾਲਜ, ਮੰਤਰੀ ਨੇ ਕੀਤਾ ਸਪਸ਼ਟ
ਏਬੀਪੀ ਸਾਂਝਾ | 06 Apr 2020 12:53 PM (IST)
ਦੇਸ਼ ਵਿੱਚ ਸਕੂਲ ਤੇ ਕਾਲਜਾਂ ਅਪਰੈਲ ਦਾ ਮਹੀਨਾ ਬੰਦ ਰਹਿ ਸਕਦੇ ਹਨ। ਇਸ ਬਾਰੇ ਕੇਂਦਰ ਸਰਕਾਰ ਰਣਨੀਤੀ ਘੜ ਰਹੀ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਏ ਬਗੈਰ ਕਿਵੇਂ ਸਕੂਲ-ਕਾਲਜਾਂ ਨੂੰ ਬੰਦ ਰੱਖਿਆ ਜਾ ਸਕੇ। ਸਰਕਾਰ ਨੇ ਪਹਿਲਾਂ ਵੀ ਡਿਜ਼ੀਟਲ ਪੜ੍ਹਾਈ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸੀ ਪਰ ਬਹੁਤੇ ਸਕੂਲਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਨਵੀਂ ਦਿੱਲੀ: ਦੇਸ਼ ਵਿੱਚ ਸਕੂਲ ਤੇ ਕਾਲਜਾਂ ਅਪਰੈਲ ਦਾ ਮਹੀਨਾ ਬੰਦ ਰਹਿ ਸਕਦੇ ਹਨ। ਇਸ ਬਾਰੇ ਕੇਂਦਰ ਸਰਕਾਰ ਰਣਨੀਤੀ ਘੜ ਰਹੀ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਏ ਬਗੈਰ ਕਿਵੇਂ ਸਕੂਲ-ਕਾਲਜਾਂ ਨੂੰ ਬੰਦ ਰੱਖਿਆ ਜਾ ਸਕੇ। ਸਰਕਾਰ ਨੇ ਪਹਿਲਾਂ ਵੀ ਡਿਜ਼ੀਟਲ ਪੜ੍ਹਾਈ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸੀ ਪਰ ਬਹੁਤੇ ਸਕੂਲਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਸ ਬਾਰੇ ਕੇਂਦਰੀ ਮਨੁੱਖੀ ਸਰੋਤ ਵਿਕਾਸ (ਐਚਆਰਡੀ) ਮੰਤਰੀ ਰਾਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲ ਤੇ ਕਾਲਜ ਦੁਬਾਰਾ ਖੋਲ੍ਹਣ ਬਾਰੇ ਫ਼ੈਸਲਾ 14 ਅਪਰੈਲ ਤੋਂ ਮਗਰੋਂ ਦੇਸ਼ ਵਿੱਚ ਕਰੋਨਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੀ ਨਜ਼ਰਸਾਨੀ ਮਗਰੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਮੁੱਢਲੀ ਪਹਿਲ ਹੈ ਤੇ ਉਨ੍ਹਾਂ ਦਾ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਤਿਆਰ ਹੈ ਕਿ ਜੇਕਰ 14 ਅਪਰੈਲ ਤੋਂ ਬਾਅਦ ਵੀ ਸਕੂਲ ਤੇ ਕਾਲਜ ਬੰਦ ਰੱਖਣ ਦੀ ਲੋੜ ਪੈਂਦੀ ਹੈ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ। ਪੋਖਰਿਆਲ ਨੇ ਕਿਹਾ, ‘ਇਸ ਵੇਲੇ ਇਹ ਫ਼ੈਸਲਾ ਲੈਣਾ ਬਹੁਤ ਮੁਸ਼ਕਲ ਹੈ। ਅਸੀਂ 14 ਅਪਰੈਲ ਨੂੰ ਹਾਲਾਤ ਦੀ ਨਜ਼ਰਸਾਨੀ ਕਰਾਂਗੇ। ਇਹ ਹਾਲਾਤ ’ਤੇ ਨਿਰਭਰ ਕਰਦਾ ਹੈ ਕਿ ਸਕੂਲ ਤੇ ਕਾਲਜ ਦੁਬਾਰਾ ਖੋਲ੍ਹੇ ਜਾ ਸਕਦੇ ਹਨ ਜਾਂ ਕੁਝ ਸਮਾਂ ਹੋਰ ਬੰਦ ਰੱਖਣੇ ਪੈਣਗੇ।’’ ਉਨ੍ਹਾਂ ਕਿਹਾ, ‘‘ਦੇਸ਼ ਵਿੱਚ 34 ਕਰੋੜ ਵਿਦਿਆਰਥੀ ਹਨ ਜੋ ਅਮਰੀਕਾ ਦੀ ਆਬਾਦੀ ਤੋਂ ਵੀ ਵੱਧ ਹਨ। ਵਿਦਿਆਰਥੀਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਜ਼ਿੰਮਵਾਰੀ ਹੈ।’’ ਉਨ੍ਹਾਂ ਕਿਹਾ ਕਈ ਸਰਕਾਰੀ ਪਲੇਟਫਾਰਮਾਂ ਰਾਹੀਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਾਸਾਨ ਨਾ ਹੋਵੇ।