ਚੰਡੀਗੜ੍ਹ: ਫਰਵਰੀ ਮਹੀਨੇ ਦੇਸ਼ 'ਚ ਰੁਜ਼ਗਾਰ ਦੇ ਮੌਕੇ ਘਟੇ ਹਨ। ਇਸ ਦੌਰਾਨ ਬੇਰੁਜ਼ਗਾਰੀ ਦੀ ਦਰ ਵਧ ਕੇ 7.78% 'ਤੇ ਪਹੁੰਚ ਗਈ ਹੈ। ਇਹ ਚਾਰ ਮਹੀਨਿਆਂ 'ਚ ਸਭ ਤੋਂ ਵੱਧ ਹੈ। ਬੇਰੁਜ਼ਗਾਰੀ ਦਰ 'ਚ ਜਨਵਰੀ ਦੇ ਮੁਕਾਬਲੇ 0.62% ਦਾ ਵਾਧਾ ਹੋਇਆ ਹੈ।
ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕੋਨਮੀ ਵੱਲੋਂ ਜਾਰੀ ਕੀਤੀ ਰਿਪੋਰਟ 'ਚ ਇਹ ਅੰਕੜਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਫਰਵਰੀ 2020 'ਚ ਬੇਰੁਜ਼ਗਾਰੀ ਦਰ ਅਕਤੂਬਰ 2019 ਤੋਂ ਬਾਅਦ ਸਭ ਤੋਂ ਵੱਧ ਰਹੀ ਹੈ। ਅਕਤੂਬਰ 'ਚ ਇਹ ਦਰ 8.10 ਰਹੀ ਸੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਆਰਥਿਕ ਸੁਸਤੀ ਦਾ ਅਸਰ ਅਰਥ-ਵਿਵਸਥਾ 'ਤੇ ਪੈ ਰਿਹਾ ਹੈ। ਸਾਲ 2019 'ਚ ਆਖਰੀ ਤਿੰਨ ਮਹੀਨਿਆਂ 'ਚ ਭਾਰਤੀ ਅਰਥ-ਵਿਵਸਥਾ ਦੀ ਵਾਧਾ ਦਰ 6 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਵਿਸ਼ਲੇਸ਼ਕਾਂ ਨੇ ਚੀਨ 'ਚ ਫੈਲੇ ਕੋਰੋਵਾਇਰਸ ਕਾਰਨ ਆਉਣ ਵਾਲੇ ਦਿਨਾਂ 'ਚ ਆਰਥਿਕ ਮੰਦੀ ਹੋਰ ਵੱਧਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ:
ਸਿਹਤ ਮਹਿਕਮੇ 'ਚ ਨਿਕਲੀਆਂ ਆਸਾਮੀਆਂ
ਰੁਜਗਾਰ ਦੀ ਭਾਲ ਕਰ ਰਹੇ ਭਾਰਤੀਆਂ ਲਈ ਬੁਰੀ ਖ਼ਬਰ!
ਏਬੀਪੀ ਸਾਂਝਾ
Updated at:
03 Mar 2020 12:10 PM (IST)
ਫਰਵਰੀ ਮਹੀਨੇ ਦੇਸ਼ 'ਚ ਰੁਜ਼ਗਾਰ ਦੇ ਮੌਕੇ ਘਟੇ ਹਨ। ਇਸ ਦੌਰਾਨ ਬੇਰੁਜ਼ਗਾਰੀ ਦੀ ਦਰ ਵਧ ਕੇ 7.78% 'ਤੇ ਪਹੁੰਚ ਗਈ ਹੈ। ਇਹ ਚਾਰ ਮਹੀਨਿਆਂ 'ਚ ਸਭ ਤੋਂ ਵੱਧ ਹੈ। ਬੇਰੁਜ਼ਗਾਰੀ ਦਰ 'ਚ ਜਨਵਰੀ ਦੇ ਮੁਕਾਬਲੇ 0.62% ਦਾ ਵਾਧਾ ਹੋਇਆ ਹੈ।
- - - - - - - - - Advertisement - - - - - - - - -