ਆਪ ਦੇ ਹਲਕਾ ਇੰਚਾਰਜ ਨੇ ਕਿਹਾ ਕਿ ਜੇਕਰ ਠੇਕੇਦਾਰਾਂ ਦੇ ਵੱਲੋਂ ਜਲਦ ਕੰਮ ਬੰਦ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਸੰਘਰਸ਼ ਵਿੱਢਣਗੇ, ਫਿਰ ਭਾਵੇਂ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਹੀ ਕਿਉਂ ਨਾ ਉੱਡ ਜਾਣ। ਉਨ੍ਹਾਂ ਕਿਹਾ ਕਿ ਇਹ ਮਾਮਲਾ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਏਗੀ।
ਯੂਪੀ 'ਚ ਫਿਰ ਲੱਗ ਸਕਦਾ ਕੰਪਲੀਟ ਲੌਕਡਾਊਨ, ਗੁੱਸੇ 'ਚ ਹਾਈਕੋਰਟ
ਜਦ ਰੇਲਵੇ ਵਿਭਾਗ ਤੋਂ ਟੈਂਡਰ ਦੀਆਂ ਕਾਪੀਆਂ ਮੰਗੀਆਂ ਗਈਆਂ ਤਾਂ ਉਨ੍ਹਾਂ ਕਿਹਾ ਕਿ ਰੇਲਵੇ ਦੇ ਉੱਚ ਅਧਿਕਾਰੀ ਹੀ ਕਾਪੀਆਂ ਦੇ ਸਕਦੇ ਹਨ। ਇਸ ਸਭ ਤੋਂ ਕਿਸੇ ਘੁਟਾਲੇ ਬਾਰੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਜਦ ਇਸ ਬਾਰੇ ਠੇਕੇਦਾਰਾਂ ਦੇ ਕਰਿੰਦੇ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇੱਟਾਂ ਦੀ ਟਰਾਲੀ ਵਿੱਚ ਕੁਝ ਸੌ ਪੰਜਾਹ ਇੱਟਾਂ ਖ਼ਰਾਬ ਆ ਗਈਆਂ ਹੋਣਗੀਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ