ਨਵੀਂ ਦਿੱਲੀ: ਕੇਂਦਰੀ ਖਪਤਕਾਰ ਤੇ ਖੁਰਾਕ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮਾਲ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ, ਲਾਇਸੈਂਸ, ਰਜਿਸਟ੍ਰੇਸ਼ਨ ਤੇ ਹਾਲਮਾਰਕ ਦੀ ਸੱਚਾਈ ਦੀ ਜਾਂਚ ਕਰਨ ਲਈ BIS App ਦੀ ਸ਼ੁਰੂਆਤ ਕੀਤੀ ਹੈ। ਇਸ ਐਪ ਦੀ ਮਦਦ ਨਾਲ, ਗਾਹਕ ਘਰ ਬੈਠੇ ਆਪਣੇ ਸੋਨੇ ਦੀ ਜਾਂਚ ਕਰ ਸਕਦੇ ਹਨ।


ਇਹ ਐਪ ਤੁਹਾਨੂੰ ਦੱਸੇਗੀ ਕਿ ਸੋਨਾ ਕਿੰਨਾ ਸ਼ੁੱਧ ਹੈ ਤੇ ਕਿੰਨਾ ਨਹੀਂ। ਇਸ ਐਪ ਦੀ ਸ਼ੁਰੂਆਤ ਦੇ ਨਾਲ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਜੇਕਰ ਕਿਸੇ ਚੀਜ਼ ਜਾਂ ਸੋਨੇ ਦਾ ਹਾਲਮਾਰਕ ਨੰਬਰ ਜਾਂ ਰਜਿਸਟਰੀਕਰਨ ਗਲਤ ਪਾਇਆ ਗਿਆ ਤਾਂ ਗਾਹਕ ਇਸ ਐਪ ਰਾਹੀਂ ਤੁਰੰਤ ਸ਼ਿਕਾਇਤ ਵੀਕਰ ਸਕਦਾ ਹੈ।



ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ BIS ਨੇ ਲਗਪਗ 37,000 ਮਾਪਦੰਡ ਜਾਰੀ ਕੀਤੇ ਹਨ। ਜਿਸ ਵਿੱਚ ਕੁਆਲਟੀ ਕੰਟਰੋਲ ਆਰਡਰ ਜਾਰੀ ਹੋਣ ਕਾਰਨ ਲਾਇਸੈਂਸਾਂ ਦੀ ਗਿਣਤੀ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਪਾਸਵਾਨ ਨੇ ਮਾਨਕੀਕਰਣ, ਅਨੁਕੂਲਤਾ ਮੁਲਾਂਕਣ ਤੇ ਸਿਖਲਾਈ ਬਾਰੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਦੇ ਤਿੰਨ ਪੋਰਟਫੋਲੀਓ ਲਾਂਚ ਕੀਤੇ ਹਨ, ਜਿਨ੍ਹਾਂ ਨੂੰ ਉਪਭੋਗਤਾ ਤੇ ਹਿੱਸੇਦਾਰ www.manakonline.in ਰਾਹੀਂ ਲੌਗਇਨ ਕਰ ਸਕਦੇ ਹਨ।