ਬੋਕਾਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕਿਰਨ ਮਜ਼ਮੂਦਾਰ ਨੇ ਮੀਟਿੰਗ ‘ਚ ਕਿਹਾ ਕਿ ਪੁਲਿਸ ਵਲੋਂ ਜਾਰੀ ਕੀਤੇ ਗਏ ਪਾਸ ਸਿਸਟਮ ਨੇ ਵਧੀਆ ਕੰਮ ਕੀਤਾ ਹੈ। ਇਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਹੋਰ ਪਾਸ ਵੀ ਜਾਰੀ ਕੀਤੇ ਜਾਣੇ ਚਾਹੀਦੇ ਹਨ। ਪ੍ਰਾਈਵੇਟ ਕਾਰ ਕੰਪਨੀਆਂ ਨੂੰ ਇੰਨੀ ਜਲਦੀ ਛੂਟ ਨਹੀਂ ਮਿਲਣੀ ਚਾਹੀਦੀ। ਇਸ ਦੀ ਬਜਾਏ BMTC ਬੱਸਾਂ ਚਾਲੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਦੱਸ ਦੇਈਏ ਕਿ ਸੂਚਨਾ ਤਕਨਾਲੋਜੀ (ਆਈਟੀ) ਉਦਯੋਗ ਦੀ ਸੰਸਥਾ ਨੈਸਕਾਮ ਨੇ ਕਿਹਾ ਹੈ ਕਿ ਆਈਟੀ ਕੰਪਨੀਆਂ ਕਰਮਚਾਰੀਆਂ ਨੂੰ ਪੜਾਅਵਾਰ ਦਫਤਰ ਤੋਂ ਕੰਮ ਕਰਨ ਲਈ ਬੁਲਾਉਣਗੀਆਂ। ਸ਼ੁਰੂਆਤ ‘ਚ ਸਿਰਫ 15 ਤੋਂ 20 ਫੀਸਕ ਕਰਮਚਾਰੀਆਂ ਨੂੰ ਦਫਤਰ ਬੁਲਾਇਆ ਜਾਵੇਗਾ। ਗ੍ਰਹਿ ਮੰਤਰਾਲੇ ਨੇ ਦੇਸ਼ ਵਿਆਪੀ ਬੰਦ ਦੇ ਮੱਦੇਨਜ਼ਰ ਬੁੱਧਵਾਰ ਨੂੰ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਵੇਂ ਹੀ ਕੋਰੋਨਾਵਾਇਰਸ ਫੈਲਿਆ, ਸਰਕਾਰ ਨੇ ਦੇਸ਼ ‘ਚ ਲੌਕਡਾਊਨ ਨੂੰ ਵਧਾ ਕੇ 3 ਮਈ ਤਕ ਕਰ ਦਿੱਤਾ।
ਗ੍ਰਹਿ ਮੰਤਰਾਲੇ ਨੇ ਬੰਦ ਦੇ ਵਧੇ ਸਮੇਂ ਦੌਰਾਨ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਆਮ ਲੋਕਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦਿਸ਼ਾ ਨਿਰਦੇਸ਼ਾਂ ਮੁਤਾਬਕ, ਆਈਟੀ ਅਤੇ ਆਈਟੀ ਅਧਾਰਤ ਸੇਵਾ ਕੰਪਨੀਆਂ ਨੂੰ 50% ਤਕ ਕਰਮਚਾਰੀਆਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਨੈਸਕਾਮ ਨੇ ਟਵੀਟ ਕੀਤਾ, “ਅਸੀਂ ਦਫਤਰ ‘ਚ ਕਰਮਚਾਰੀਆਂ ਨੂੰ ਪੜਾਅ ‘ਚ ਬੁਲਾਵਾਂਗੇ। ਸ਼ੁਰੂਆਤ ‘ਚ ਸਿਰਫ 15 ਤੋਂ 20 ਫੀਸਦ ਕਰਮਚਾਰੀਆਂ ਨੂੰ ਦਫ਼ਤਰ ਬੁਲਾਇਆ ਜਾਵੇਗਾ।”
ਦੱਸ ਦਈਏ ਕਿ ਦੇਸ਼ ‘ਚ ਕੋਰੋਨਾਵਾਇਰਸ ਦੇ ਕਹਿਰ ਕਰਕੇ ਇਸ ਸਮੇਂ ਆਈਟੀ ਕੰਪਨੀਆਂ ਦੇ ਜ਼ਿਆਦਾਤਰ ਕਰਮਚਾਰੀ ਘਰੋਂ ਕੰਮ ਕਰ ਰਹੇ ਹਨ।