ਰੋਮ: ਕੋਰੋਨਾਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਇਟਲੀ ਤੋਂ ਅਜਿਹੀਆਂ ਦੋ ਰਿਪੋਰਟਾਂ ਸਾਹਮਣੇ ਆਈਆਂ ਹਨ ਜੋ ਰਾਹਤ ਦੇਣ ਵਾਲੀਆਂ ਹਨ। ਦਰਅਸਲ, ਇੱਥੇ ਦੋ ਮਰੀਜ਼ਾਂ ਜਿਨ੍ਹਾਂ ਨੂੰ ਸਭ ਤੋਂ ਘੱਟ ਉਮਰ ਦਾ ਤੇ ਸਭ ਤੋਂ ਬਜ਼ੁਰਗ ਦੱਸਿਆ ਜਾਂਦਾ ਹੈ, ਇਲਾਜ ਤੋਂ ਬਾਅਦ ਠੀਕ ਹੋ ਗਈਆਂ ਹਨ। ਸਭ ਤੋਂ ਛੋਟੀ ਮਰੀਜ਼ ਦੋ ਮਹੀਨਿਆਂ ਦੀ ਬੱਚੀ ਸੀ, ਜਦੋਂਕਿ 104 ਸਾਲਾ ਮਹਿਲਾ ਇਲਾਜ ਤੋਂ ਬਾਅਦ ਠੀਕ ਹੋ ਗਈ ਹੈ।


ਬੱਚੀ ਤੇ ਉਸ ਦੀ ਮਾਂ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ: ਵੀਰਵਾਰ ਨੂੰ ਮੀਡੀਆ ‘ਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ, ਬੱਚੀ ਨੂੰ ਹੁਣ ਬੁਖਾਰ ਨਹੀਂ ਤੇ ਉਸ ਨੂੰ ਅਤੇ ਉਸਦੀ ਮਾਂ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੱਚੀ ਦੀ ਮਾਂ ਇਨਫੈਕਸ਼ਨ ਕਾਰਨ ਨਮੂਨੀਆ ਤੋਂ ਪੀੜਤ ਸੀ, ਪਰ ਹੁਣ ਉਹ ਵੀ ਠੀਕ ਹੋ ਗਈ ਹੈ।

104 ਸਾਲਾ ਦਾਦੀ ਨੇ ਕਿਹਾ- ਹਿੰਮਤ ਤੇ ਵਿਸ਼ਵਾਸ ਨੇ ਵਾਇਰਸ ਨੂੰ ਜਿੱਤ ਲਿਆ:

ਅਦਾ ਜਾਨੂਸੋ ਨਾਂ ਦੀ 104 ਦੀ ਦਾਦੀ ਇਲਾਜ ਤੋਂ ਬਾਅਦ ਠੀਕ ਹੋ ਗਈ ਹੈ। ਉਸ ਨੇ ਕਿਹਾ ਕਿ ਹਿੰਮਤ ਅਤੇ ਵਿਸ਼ਵਾਸ ਨੇ ਉਸਨੂੰ ਆਪਣੀ ਉਮਰ ਦੇ ਇਸ ਪੜਾਅ ‘ਤੇ ਠੀਕ ਕਰ ਦਿੱਤਾ।

ਅਹਿਮ ਗੱਲ ਇਹ ਹੈ ਕਿ ਇਟਲੀ ਨੇ ਅਧਿਕਾਰਤ ਤੌਰ 'ਤੇ ਕੋਰੋਨਾਵਾਇਰਸ ਸੰਕਰਮਣ ਦੇ 17,669 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹੁਣ ਸਰਕਾਰ ਵਿਚਾਰ ਕਰ ਰਹੀ ਹੈ ਕਿ ਸਮਾਜਿਕ ਇਕੱਠ ਤੋਂ ਦੂਰੀ ਬਣਾਈ ਰੱਖਣ ਲਈ ਨਿਯਮਾਂ ‘ਚ ਢਿੱਲ ਕਿਵੇਂ ਦਿੱਤੀ ਜਾਵੇ। ਸਾਰੇ ਯੂਰਪ ‘ਚ ਇਟਲੀ ‘ਚ ਸਭ ਤੋਂ ਵੱਧ ਉਮਰ ਵਾਲੀ ਆਬਾਦੀ ਹੈ।