ਸਿੱਖ ਲੜਕੀ ਜਗਜੀਤ ਕੌਰ ਹੋਈ ਅਦਾਲਤ 'ਚ ਪੇਸ਼, ਭਰਾ ਨੇ ਕੀਤੀ ਮਿਲਣ ਦੀ ਬੇਨਤੀ
ਏਬੀਪੀ ਸਾਂਝਾ | 09 Jan 2020 04:03 PM (IST)
ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਲੜਕੀ ਜਗਜੀਤ ਕੌਰ ਨਾਲ ਜ਼ਬਰੀ ਨਿਕਾਹ ਅਤੇ ਇਸਲਾਮ ਧਰਮ ਤਬਦੀਲ ਕਰਾਉਣ ਮਾਮਲੇ 'ਚ ਜਗਜੀਤ ਕੌਰ ਨੂੰ ਅੱਜ ਲਾਹੌਰ ਦੀ ਇੱਕ ਅਦਾਲਤ ਵਿਚ ਪੇਸ਼ ਕੀਤਾ ਗਿਆ।
ਚੰਡੀਗੜ੍ਹ: ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਲੜਕੀ ਜਗਜੀਤ ਕੌਰ ਨਾਲ ਜ਼ਬਰੀ ਨਿਕਾਹ ਅਤੇ ਇਸਲਾਮ ਧਰਮ ਤਬਦੀਲ ਕਰਾਉਣ ਮਾਮਲੇ 'ਚ ਜਗਜੀਤ ਕੌਰ ਨੂੰ ਅੱਜ ਲਾਹੌਰ ਦੀ ਇੱਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਦੇ ਟਵੀਟ ਅਨੁਸਾਰ ਲੜਕੀ ਦੇ ਭਰਾ ਮਨਮੋਹਨ ਸਿੰਘ ਦੀ ਬੇਨਤੀ 'ਤੇ ਜੱਜ ਨੇ ਉਨ੍ਹਾਂ ਨੂੰ 10 ਮਿੰਟ ਲਈ ਵੱਖਰੇ ਤੌਰ 'ਤੇ ਮਿਲਣ ਦੀ ਆਗਿਆ ਵੀ ਦਿੱਤੀ। ਲੜਕੀ ਦਾ ਪਰਿਵਾਰ ਉਸਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਲੜਕੀ ਦਾ ਪਤੀ ਅਤੇ ਉਸਦਾ ਪਰਿਵਾਰ ਇਸਦਾ ਵਿਰੋਧ ਕਰ ਰਹੇ ਹਨ।