ਜੰਮੂ: ਜ਼ਮੀਨੀ ਪੱਧਰ 'ਤੇ ਵਿਕਾਸ ਲਿਆਉਣ ਲਈ ਜੰਮੂ-ਕਸ਼ਮੀਰ 'ਚ ਪੰਚਾਇਤ ਜਿਮਣੀ ਚੋਣਾਂ ਹੋਣਗੀਆਂ। ਕੁੱਲ ਅੱਠ ਗੇੜ 'ਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿਚ ਵੋਟਰ 1011 ਸਰਪੰਚਾਂ ਅਤੇ 11639 ਪੰਚਾਂ ਦੀ ਚੋਣ ਕਰਨਗੇ। ਇਸ ਐਲਾਨ ਦੇ ਨਾਲ ਹੀ ਅੱਜ ਤੋਂ ਚੋਣ ਆਚਰਨ ਲਾਗੂ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਹ ਚੋਣਾਂ ਜੰਮੂ-ਕਸ਼ਮੀਰ 'ਚ ਅੱਠ ਗੇੜ 'ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਜੰਮੂ ਵਿੱਚ ਇਹ ਚੋਣਾਂ ਚਾਰ ਗੇੜ 'ਚ ਹੋਣਗੀਆਂ, ਜਦੋਂਕਿ ਕਸ਼ਮੀਰ ਘਾਟੀ ਵਿੱਚ ਅੱਠ ਪੜਾਵਾਂ 'ਚ ਚੋਣਾਂ ਪੂਰੀਆਂ ਹੋਣਗੀਆਂ। ਇਹ ਚੋਣ 5 ਮਾਰਚ, 7 ਮਾਰਚ, 9 ਮਾਰਚ, 12 ਮਾਰਚ, 14 ਮਾਰਚ, 16 ਮਾਰਚ, 18 ਮਾਰਚ ਅਤੇ 20 ਮਾਰਚ ਨੂੰ ਹੋਵੇਗੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ।
ਜੰਮੂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ 2018 'ਚ ਹੋਈਆਂ ਸੀ ਅਤੇ ਉਸ ਤੋਂ ਬਾਅਦ ਸਰਪੰਚ ਅਤੇ ਪੰਚਾਂ ਦੀਆਂ ਸੀਟਾਂ ਲਈ ਚੋਣਾਂ ਹੋਣੀਆਂ ਚਾਹੀਦੀਆਂ ਸੀ ਜੋ ਛੇ ਮਹੀਨਿਆਂ 'ਚ ਖਾਲੀ ਹੈਏ। ਉਨ੍ਹਾਂ ਕਿਹਾ ਕਿ ਇਹ ਚੋਣਾਂ ਇਸ ਲਈ ਦੇਰੀ ਨਾਲ ਆਈਆਂ ਕਿਉਂਕਿ ਲੋਕ ਸਭਾ ਚੋਣਾਂ 2018 'ਚ ਪੰਚਾਇਤੀ ਚੋਣਾਂ ਤੋਂ ਬਾਅਦ ਆਈਆਂ ਸੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਬੀਡੀਸੀ ਚੋਣਾਂ ਹੋਈਆਂ ਅਤੇ ਉਸ ਤੋਂ ਬਾਅਦ ਖ਼ਰਾਬ ਮੌਸਮ ਕਾਰਨ ਇਨ੍ਹਾਂ ਚੋਣਾਂ ਕਰਵਾਉਣ 'ਚ ਦੇਰੀ ਹੋਈ।
ਚੋਣ ਕਮਿਸ਼ਨ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਉਮੀਦਵਾਰਾਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਰੇ ਉਮੀਦਵਾਰਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾਏਗੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਢੁਕਵੀਂ ਰਾਖੀ ਕੀਤੀ ਜਾਏਗੀ।
ਜੰਮੂ ਕਸ਼ਮੀਰ: ਪੰਚਾਇਤ ਦੀਆਂ ਅਸਾਮੀਆਂ 'ਚ ਅੱਠ ਪੜਾਵਾਂ ਵਿੱਚ ਹੋਣਗੀਆਂ ਚੋਣਾਂ, ਰਾਜਨੀਤਿਕ ਪਾਰਟੀਆਂ ਲੈਣਗੀਆਂ ਹਿੱਸਾ
ਏਬੀਪੀ ਸਾਂਝਾ
Updated at:
13 Feb 2020 05:01 PM (IST)
ਇਸ ਜਿਮਣੀ ਚੋਣਾਂ 'ਚ 1011 ਸਰਪੰਚਾਂ ਅਤੇ 11639 ਪੰਚਾਂ ਦੀ ਚੋਣ ਹੋਵੇਗੀ। ਜੰਮੂ 'ਚ ਜ਼ਿਮਨੀ ਚੋਣਾਂ ਚਾਰ ਅਤੇ ਕਸ਼ਮੀਰ ਵਿਚ ਅੱਠ ਪੜਾਵਾਂ 'ਚ ਹੋਣਗੀਆਂ।
- - - - - - - - - Advertisement - - - - - - - - -