ਅੰਮ੍ਰਿਤਸਰ: ਕਈ ਕੋਸ਼ਿਸ਼ਾਂ ਤੋਂ ਬਾਅਦ ਆਖ਼ਿਰਕਾਰ ਸੁਖਬੀਰ ਸਿੰਘ ਬਾਦਲ, ਟਕਸਾਲੀਆਂ ਨੂੰ ਝਟਕਾ ਦੇਣ 'ਚ ਸਫ਼ਲ ਹੋ ਹੀ ਗਏ। ਅੱਜ ਸੁਖਬੀਰ ਬਾਦਲ ਵੱਲੋਂ ਰਾਜਾਸਾਂਸੀ 'ਚ ਕਰਵਾਈ ਜਾ ਰਹੀ ਰੈਲੀ 'ਚ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾ ਲਿਆ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਅਜਨਾਲਾ ਦੇ ਘਰ ਤੋਂ ਉਸ ਨੂੰ ਖੁਦ ਜਾ ਕੇ ਲੈ ਕੇ ਆਏ। ਬੀਤੇ ਦਿਨ ਅੰਮ੍ਰਿਤਸਰ ਪੁੱਜੇ ਸੁਖਬੀਰ ਬਾਦਲ ਅਤੇ ਬੋਨੀ ਅਜਨਾਲਾ ਦੀ ਦੋ ਵਾਰ ਗੁਪਤ ਤੌਰ 'ਤੇ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਬੋਨੀ ਅਜਨਾਲਾ ਦੀ ਘਰ ਵਾਪਸੀ ਦਾ ਰਸਤਾ ਤੈਅ ਹੋਇਆ।
ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਅੱਜ ਸਵੇਰੇ ਅਜਨਾਲਾ ਪਰਿਵਾਰ ਨੂੰ ਮਿਲਣ ਪੁੱਜੇ ਅਤੇ ਡਾ. ਰਤਨ ਸਿੰਘ ਅਜਨਾਲਾ ਅਤੇ ਅਮਰਪਾਲ ਬੋਨੀ ਨਾਲ ਮਿਲਕੇ ਤਕਰੀਬਨ 40 ਮਿੰਟ ਬੰਦ ਕਮਰੇ 'ਚ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਬੋਨੀ ਅਜਨਾਲਾ ਤੇ ਰਤਨ ਸਿੰਘ ਅਜਨਾਲਾ ਟਕਸਾਲੀ ਅਕਾਲੀ ਦਲ ਦੇ ਗਠਨ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨਾਲ ਚਲੇ ਗਏ ਸੀ। ਇਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅਰਦਾਸ ਕਰਕੇ ਟਕਸਾਲੀ ਅਕਾਲੀ ਦਲ ਦਾ ਗਠਨ ਕੀਤਾ ਸੀ।
ਟਕਸਾਲੀ ਦਾ ਗਠਨ ਕਰਨ ਤੋਂ ਬਾਅਦ ਬੋਨੀ ਅਜਨਾਲਾ 'ਤੇ ਬਾਕੀ ਟਕਸਾਲੀਆਂ ਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖਿਲਾਫ ਰੱਜ ਕੇ ਭੜਾਸ ਕੱਢੀ ਸੀ ਅਤੇ ਹਮੇਸ਼ਾ ਸੇਖਵਾਂ, ਬ੍ਰਹਮਪੁਰਾ ਤੇ ਬੋਨੀ ਅਜਨਾਲਾ ਮਜੀਠੀਆ 'ਤੇ ਅਕਾਲੀ ਦਲ 'ਤੇ ਕਬਜ਼ਾ ਕਰਨ ਦੇ ਦੋਸ਼ ਲਾਉਂਦੇ ਰਹੇ।
ਢੀਡਸਿਆਂ ਦੇ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਇਸ ਦਾ ਜਵਾਬ ਦੇਣ ਲਈ ਅਜਨਾਲਾ ਪਰਿਵਾਰ ਨਾਲ ਸੰਪਰਕ ਕਰਨ ਦੇ ਉਪਰਾਲੇ ਤੇਜ਼ ਕੀਤੇ। ਉਹ ਬੋਨੀ ਅਜਨਾਲਾ ਨੂੰ ਮਨਾਉਣ 'ਚ ਸਫਲ ਹੋ ਗਏ ਅਤੇ ਬਿਕਰਮ ਮਜੀਠੀਆ ਨੂੰ ਵੀ ਸੁਖਬੀਰ ਬਾਦਲ ਨੇ ਮਨਾ ਲਿਆ, ਕਿਉੰਕਿ ਬਿਕਰਮ, ਬੋਨੀ ਅਜਨਾਲਾ ਤੋਂ ਕਾਫੀ ਨਾਰਾਜ਼ ਸੀ ਪਹਿਲਾਂ ਅਕਾਲੀ ਸਰਕਾਰ ਵੇਲੇ ਵੀ ਬਿਕਰਮ ਅਤੇ ਬੋਨੀ ਦਾ 36 ਦਾ ਅੰਕੜਾ ਰਿਹਾ।
ਇਸ ਰੈਲੀ 'ਚ ਅਕਾਲੀ ਦਲ ਦੇ ਨਿਸ਼ਾਨੇ 'ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਰਹੇ। ਰੈਲੀ 'ਚ ਮਜੀਠੀਆ ਨੇ ਕਿਹਾ ਕਿ ਬਿੱਟੂ ਅਕਾਲ ਤਖ਼ਤ ਦੇ ਜਥੇਦਾਰ ਨੂੰ ਚੈਲੇਂਜ ਕਰ ਰਿਹਾ ਹੈ। ਇੰਦਰਾ ਗਾਂਧੀ ਦੇ ਕਦਮਾਂ 'ਤੇ ਚੱਲਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਬ ਨੂੰ ਚੁਣੌਤੀ ਦੇ ਰਿਹਾ ਹੈ, ਜਿਸ ਦਾ ਅਕਾਲੀ ਦਲ ਵਿਰੋਧ ਕਰੇਗਾ ਤੇ ਜਵਾਬ ਦੇਵੇਗਾ।
ਬੋਨੀ ਲਈ ਸੁਖਬੀਰ ਨੇ ਮਜੀਠੀਆ ਨੂੰ ਵੀ ਮਨਾਇਆ, ਬੁੱਧਵਾਰ ਦੋ ਵਾਰ ਹੋਈ ਮੀਟਿੰਗ
ਏਬੀਪੀ ਸਾਂਝਾ
Updated at:
13 Feb 2020 02:43 PM (IST)
ਕਈ ਕੋਸ਼ਿਸ਼ਾਂ ਤੋਂ ਬਾਅਦ ਆਖ਼ਿਰਕਾਰ ਸੁਖਬੀਰ ਸਿੰਘ ਬਾਦਲ, ਟਕਸਾਲੀਆਂ ਨੂੰ ਝਟਕਾ ਦੇਣ 'ਚ ਸਫ਼ਲ ਹੋ ਹੀ ਗਏ। ਅੱਜ ਸੁਖਬੀਰ ਬਾਦਲ ਵੱਲੋਂ ਰਾਜਾਸਾਂਸੀ 'ਚ ਕਰਵਾਈ ਜਾ ਰਹੀ ਰੈਲੀ 'ਚ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾ ਲਿਆ।
- - - - - - - - - Advertisement - - - - - - - - -