ਨਵੀਂ ਦਿੱਲੀ: 16 ਜਨਵਰੀ ਦੀ ਤਾਰੀਖ ਭਾਰਤੀ ਧੀ ਦੀ ਮਹਾਨ ਪ੍ਰਾਪਤੀ ਦੀ ਗਵਾਹੀ ਹੈ ਜਿਸ ਨੇ ਸੱਤ ਸਮੁੰਦਰੋਂ ਪਾਰ ਅਮਰੀਕਾ ਜਾ ਕੇ ਪੁਲਾੜ ਯਾਤਰੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਤੇ ਨਾਸਾ ਵੱਲੋਂ ਉਸ ਨੂੰ ਇੱਕ ਵਾਰ ਨਹੀਂ ਬਲਕਿ ਦੋ ਵਾਰ ਪੁਲਾੜ ਯਾਤਰਾ ਲਈ ਚੁਣਿਆ।

ਅਸੀਂ ਗੱਲ ਕਰ ਰਹੇ ਹਾਂ ਕਲਪਨਾ ਚਾਵਲਾ ਦੀ, ਜਿਸ ਨੇ 16 ਜਨਵਰੀ, 2003 ਨੂੰ ਸ਼ਟਲ ਕੋਲੰਬੀਆ ਤੋਂ ਦੂਜੀ ਵਾਰ ਉਡਾਣ ਭਰੀ ਸੀ। ਜਦਕਿ, ਉਸ ਦੀ ਉਡਾਣ ਆਖਰੀ ਸਿੱਧ ਹੋਈ ਕਿਉਂਕਿ 16 ਦਿਨਾਂ ਦੇ ਪੁਲਾੜ ਮਿਸ਼ਨ ਤੋਂ ਬਾਅਦ ਧਰਤੀ ਪਰਤ ਰਿਹਾ ਸੀ ਤੇ 1 ਫਰਵਰੀ ਨੂੰ ਉਸ ਦਾ ਪੁਲਾੜ ਕਰੈਸ਼ ਹੋ ਗਿਆ। ਇਸ 'ਚ ਚਾਲਕ ਦਲ ਦੇ ਮੈਂਬਰਾਂ ਸਣੇ ਛੇ ਹੋਰ ਮੈਂਬਰਾਂ ਨਾਲ ਉਸ ਦੀ ਮੌਤ ਹੋ ਗਈ ਸੀ।

ਹੋਰ ਮਹੱਤਵਪੂਰਨ ਘਟਨਾਵਾਂ:

1681: ਰਾਏਗੜ੍ਹ ਦੇ ਕਿਲ੍ਹੇ 'ਚ ਸ਼ਿਵਾਜੀ ਦੇ ਪੁੱਤਰ ਸੰਭਾਜੀ ਦੀ ਤਾਜਪੋਸ਼ੀ।

1769: ਕੋਲਕਾਤਾ ਨੇੜੇ ਅਕਰਾ ਵਿਖੇ ਪਹਿਲੀ ਵਾਰ ਘੋੜ ਰੇਸਿੰਗ ਕਰਵਾਈ ਗਈ।

1901: ਮਹਾਨ ਵਿਦਵਾਨ ਮਹਾਂਦੇਵ ਗੋਵਿੰਦ ਰਨਡੇ ਦੀ ਮੌਤ।

1955: ਪੁਣੇ 'ਚ ਖਡਗਵਾਸਲਾ ਨੈਸ਼ਨਲ ਡਿਫੈਂਸ ਅਕੈਡਮੀ ਦਾ ਰਸਮੀ ਉਦਘਾਟਨ।

1992: ਭਾਰਤ ਤੇ ਬ੍ਰਿਟੇਨ ਦਰਮਿਆਨ ਹਵਾਲਗੀ ਸੰਧੀ।

2003: ਭਾਰਤੀ ਮੂਲ ਦੀ ਕਲਪਨਾ ਚਾਵਲਾ ਦੂਸਰੀ ਪੁਲਾੜੀ ਯਾਤਰਾ 'ਤੇ ਗਈ।

2005: ਐਫਬੀਆਈ ਨੇ ਜੈਸ਼--ਮੁਹੰਮਦ ਦੇ ਮੁਖੀ ਅਜ਼ਹਰ 'ਤੇ ਸ਼ਿੰਕਜਾ ਸਖ਼ਤ ਕਰਨ ਲਈ ਭਾਰਤ ਤੋਂ ਮਦਦ ਮੰਗੀ।

Education Loan Information:

Calculate Education Loan EMI