ਜੇਈਈ ਐਡਵਾਂਸਡ ਪ੍ਰੀਖਿਆ ਦੇ ਨਤੀਜੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ ਵਲੋਂ ਕੱਲ 05 ਅਕਤੂਬਰ 2020 ਨੂੰ ਜਾਰੀ ਕੀਤੇ ਜਾਣਗੇ। ਉਹ ਉਮੀਦਵਾਰ ਜੋ ਇਸ ਸਾਲ ਦੇ ਜੇਈਈ ਐਡਵਾਂਸਡ ਪ੍ਰੀਖਿਆ ਵਿੱਚ ਬੈਠੇ ਸੀ ਉਹ ਅਧਿਕਾਰਤ ਵੈਬਸਾਈਟ 'ਤੇ ਜਾਰੀ ਹੋਣ ਤੋਂ ਬਾਅਦ ਨਤੀਜੇ ਵੇਖ ਸਕਦੇ ਹਨ। ਅਜਿਹਾ ਕਰਨ ਲਈ ਅਧਿਕਾਰਤ ਵੈਬਸਾਈਟ ਦਾ ਐਡਰੈੱਸ ਹੈ - jeeadv.ac.in.

ਇੰਝ ਕਰੋ ਰਿਜ਼ਲਟ ਚੈੱਕ:

-ਪਹਿਲਾਂ ਜੇਈਈ ਐਡਵਾਂਸਡ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ।

-ਇੱਥੇ ਹੋਮਪੇਜ 'ਤੇ ਲਿੰਕ ਲੱਭੋ, ਜਿਸ 'ਤੇ ਲਿਖਿਆ ਹੋਵੇ  JEE Advanced Result 2020 link.

-ਇਸ ਲਿੰਕ 'ਤੇ ਕਲਿੱਕ ਕਰੋ। ਅਜਿਹਾ ਕਰਨ ਤੋਂ ਬਾਅਦ ਤੁਹਾਡੇ ਕੰਪਿਊਟਰ ਦੀ ਸਕ੍ਰੀਨ 'ਤੇ ਇੱਕ ਨਵਾਂ ਪੇਜ ਖੁੱਲੇਗਾ।

-ਦੱਸੀ ਗਈ ਥਾਂ 'ਤੇ ਆਪਣੇ ਕਰੀਡੈਂਸ਼ੀਅਲਸ ਦਾਖਲ ਕਰੋ ਅਤੇ ਲੌਗਇਨ ਕਰੋ।

-ਅਜਿਹਾ ਕਰਨ ਤੋਂ ਬਾਅਦ ਤੁਹਾਡਾ ਜੇਈਈ ਐਡਵਾਂਸਡ ਨਤੀਜਾ 2020 ਕੰਪਿਊਟਰ ਸਕ੍ਰੀਨ 'ਤੇ ਦਿਖਾਈ ਦੇਵੇਗਾ।

-ਇਸ ਨੂੰ ਇਥੋਂ ਡਾਊਨਲੋਡ ਕਰੋ ਅਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਭਵਿੱਖ ਲਈ ਇੱਕ ਪ੍ਰਿੰਟ ਆਉਟ ਵੀ ਰੱਖ ਸਕਦੇ ਹੋ।

-ਕੱਲ੍ਹ ਰਿਜ਼ਲਟ ਡਿਕਲੇਅਰ ਹੋਣ ਤੋਂ ਬਾਅਦ ਸੀਟ ਐਲੋਕੇਸ਼ਨ ਦੀ ਪ੍ਰਕਿਰਿਆ ਯਾਨੀ ਜੇ ਓ ਐਸ ਐਸ ਏ ਕਾਉਂਸਲਿੰਗ ਰਜਿਸਟ੍ਰੇਸ਼ਨ ਪ੍ਰਕਿਰਿਆ ਅਗਲੇ ਹੀ ਦਿਨ ਯਾਨੀ 06 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ 09 ਨਵੰਬਰ 2020 ਤੱਕ ਚੱਲੇਗੀ।

-ਕਿਸੇ ਵੀ ਵਿਸ਼ੇ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰਨ ਲਈ, ਤੁਸੀਂ ਆਫੀਸ਼ੀਅਲ ਵੈਬਸਾਈਟ 'ਤੇ ਜਾ ਸਕਦੇ ਹੋ।


Education Loan Information:

Calculate Education Loan EMI