ਕੈਥਲ: ਫਰੀਦਾਬਾਦ ਦੀ ਜੇਲ੍ਹ 'ਚ ਵਾਰਡ ਦੇ ਅਹੁਦੇ 'ਤੇ ਤਾਇਨਾਤ ਪੁਲਿਸ ਕਰਮੀ ਕੈਥਲ ਜੇਲ੍ਹ ਦੇ ਕਰਮਚਾਰੀਆਂ ਦੀ ਰਿਹਾਇਸ਼ੀ ਕਲੋਨੀ 'ਚ ਚੋਰੀ ਕਰਦਾ ਫੜਿਆ ਗਿਆ। ਮੁਲਜ਼ਮ, ਪੁਲਿਸ ਕਰਮੀ ਕੋਲੋਂ 14 ਤੋਲਾ ਸੋਨਾ ਤੇ 80 ਹਜ਼ਾਰ ਰੁਪਏ ਕੈਸ਼ ਲੈ ਕੇ ਗੋਲੀ ਮਾਰਨ ਦੀ ਧਮਕੀ ਦੇ ਫਰਾਰ ਹੋ ਗਿਆ ਸੀ। ਕਰੀਬ 50 ਮਿੰਟ ਬਾਅਦ ਜਦੋਂ ਉਹ ਕਲੋਨੀ 'ਚ ਖੜ੍ਹੀ ਆਪਣੀ ਗੱਡੀ ਵਾਪਸ ਲੈਣ ਆਇਆ ਤਾਂ ਮੌਕੇ 'ਤੇ ਸਾਧਾਰਨ ਕੱਪੜਿਆਂ 'ਚ ਮੌਜੂਦ ਪੁਲਿਸ ਕਰਮੀਆਂ ਨੇ ਉਸ ਨੂੰ ਫੜ ਲਿਆ।

ਮੁਜ਼ਲਮ ਦੀ ਕਾਰ ਵਿੱਚੋਂ ਜੇਲ੍ਹ ਵਾਰਡ ਦੇ ਪਛਾਣ ਪੱਤਰ ਤੋਂ ਇਲਾਵਾ ਹਰਿਆਣਾ ਪੁਲਿਸ ਦਾ ਨਕਲੀ ਪੱਛਾਣ ਪੱਤਰ, ਪੁਲਿਸ ਦੀ ਵਰਦੀ, ਚੋਰੀ ਕਰਨ 'ਚ ਇਸਤੇਮਾਲ ਹੋਣ ਵਾਲੇ ਹਥਿਆਰ ਤੇ ਕਈ ਮੋਬਾਈਲ ਬਰਾਮਦ ਹੋਏ। ਵਾਰਡਰ ਸਤਬੀਰ ਦੀ ਸ਼ਿਕਾਇਤ 'ਤੇ ਸਿਟੀ ਥਾਣਾ ਪੁਲਿਸ ਕੈਥਲ ਨੇ ਮੁਜ਼ਲਮ ਜਸਬੀਰ ਸਿੰਘ ਬਰਾੜ ਖਿਲਾਫ ਚੋਰੀ ਦਾ ਕੇਸ ਦਰਜ ਕੀਤਾ ਹੈ।

ਪੁੱਛਗਿੱਛ 'ਚ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਨਾਂ ਜਸਬੀਰ ਸਿੰਘ ਬਰਾੜ ਹੈ ਤੇ ਉਹ ਫਰੀਦਾਬਾਦ 'ਚ ਵਾਰਡਰ ਦੇ ਅਹੁਦੇ 'ਤੇ ਤਾਇਨਾਤ ਹੈ। ਹਾਲ ਹੀ 'ਚ ਉਹ ਡੈਪੂਟੇਸ਼ਨ 'ਤੇ ਰੋਹਤਕ ਜੇਲ੍ਹ 'ਚ ਹੈ। ਕਾਰ ਦੀ ਤਲਾਸ਼ੀ ਤੋਂ ਬਾਅਦ ਜਿੱਥੇ ਸਾਰਾ ਸਾਮਾਨ ਮਿਲਿਆ ਪਰ ਗਹਿਣੇ ਤੇ ਪੈਸੇ ਬਰਾਮਦ ਨਹੀਂ ਹੋਏ। ਮੁਲਜ਼ਮ 'ਤੇ ਇਲਜ਼ਾਮ ਹੈ ਕਿ ਉਹ ਚੋਰੀ ਦਾ ਸਾਮਾਨ ਜਾਂ ਤਾਂ ਕਿਤੇ ਲੁਕਾ ਆਇਆ ਜਾਂ ਆਪਣੇ ਕਿਸੇ ਸਾਥੀ ਨੂੰ ਦੇ ਆਇਆ ਹੈ। ਇੰਨਾ ਹੀ ਨਹੀਂ ਜਸਬੀਰ ਦੀ ਇਹ ਘਟਨਾ ਪੁਲਿਸ ਕੈਂਪਸ 'ਚ ਲੱਗੇ ਸੀਸੀਟੀਵੀ 'ਚ ਵੀ ਕੈਦ ਹੋ ਗਈ।

ਵੇਖੋ ਵੀਡੀਓ:



ਕੈਥਲ ਦੇ ਸਿਟੀ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਫਰੀਦਾਬਾਦ ਜੇਲ੍ਹ ਵਾਰਡਰ ਜਸਬੀਰ 'ਤੇ ਜੇਲ੍ਹ ਕਰਮੀਆਂ ਦੇ ਕਵਾਟਰਾਂ 'ਚ ਚੋਰੀ ਦਾ ਇਲਜ਼ਾਮ ਹੈ। ਉਸ 'ਤੇ ਕੇਸ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ