ਬਿਦਰ: ਕਰਨਾਟਕ ਦੇ ਬਿਦਰ 'ਚ ਇੱਕ ਸਕੂਲ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੇਸ਼ ਧ੍ਰੋਹ ਦਾ ਇਹ ਮਾਮਲਾ ਸ਼ਾਹੀਨ ਸਿੱਖਿਆ ਸੰਸਥਾ ਖ਼ਿਲਾਫ਼ ਦਰਜ ਕੀਤਾ ਗਿਆ। ਇਲਜ਼ਾਮ ਇਹ ਹੈ ਕਿ ਇਸ ਸਕੂਲ 'ਚ ਸੀਏਏ ਤੇ ਐਨਆਰਸੀ ਖ਼ਿਲਾਫ਼ ਇੱਕ ਨਾਟਕ ਖੇਡਿਆ ਗਿਆ। ਇਸ ਦੌਰਾਨ ਪੀਐਮ ਮੋਦੀ ਨੂੰ ਅਪਮਾਨਿਤ ਕੀਤਾ ਗਿਆ। ਇਹ ਮਾਮਲਾ ਸਮਾਜਿਕ ਕਾਰਕੁਨ ਨੀਲੇਸ਼ ਰਕਸ਼ਪਾਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ।


ਸ਼ਿਕਾਇਤ 'ਚ ਕਿਹਾ ਗਿਆ ਕਿ ਨਾਟਕ 'ਚ ਛੋਟੇ-ਛੋਟੇ ਬੱਚੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਜ਼ਰ ਆਏ ਕਿ ਸੀਏਏ ਤੇ ਐਨਆਰਸੀ ਦੇ ਲਾਗੂ ਹੋਣ 'ਤੇ ਦੇਸ਼ 'ਚੋਂ ਮੁਸਲਮਾਨਾਂ ਨੂੰ ਭਾਰਤ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਇਸ ਦੌਰਾਨ ਇੱਕ ਛੋਟੀ ਬੱਚੀ ਆਪਣੀ ਗੱਲ ਰੱਖਦੇ ਹੋਏ ਪੀਐਮ ਮੋਦੀ ਖ਼ਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕਰਦੀ ਨਜ਼ਰ ਆਈ।

ਸ਼ਿਕਾਇਤ ਮੁਤਾਬਕ ਇਸ ਨਾਟਕ ਦੀ ਵੀਡੀਓ ਬਿਦਰ ਦੇ ਮੁਹੰਮਦ ਯੂਸੁਫ ਰਹੀਮ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਰਕਸ਼ਪਾਲ ਦਾ ਇਹ ਦਾਅਵਾ ਹੈ ਕਿ ਅਜਿਹੀਆਂ ਵੀਡੀਓ ਨਾਲ ਇਲਾਕੇ 'ਚ ਸ਼ਾਂਤੀ ਵਿਵਸਥਾ ਵਿਗੜ ਸਕਦੀ ਹੈ ਕਿਉਂਕਿ ਇਸ 'ਚ ਪੁਲਿਸ ਤੇ ਸਰਕਾਰ ਪ੍ਰਤੀ ਗਲਤ ਮੈਸੇਜ ਦਿੱਤਾ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।