ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਇਸ ‘ਤੇ ਸਿਆਸਤ  ਵੀ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮੋਦੀ ਸਰਕਾਰ ‘ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦਿੱਲੀ ਨੂੰ ਕੇਂਦਰ ਤੋਂ ਮਦਦ ਨਹੀਂ ਮਿਲ ਰਹੀ। ਜਾਂਚ ਲਈ ਕੋਈ ਕਿੱਟ ਮੁਹੱਈਆ ਨਹੀਂ ਕਰਵਾਈ ਗਈ ਹੈ।


ਕੇਜਰੀਵਾਲ ਸਰਕਾਰ ਦੇ ਇਸ ਦੋਸ਼ 'ਤੇ ਹੁਣ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਹਮਲਾ ਕੀਤਾ ਹੈ। ਗੌਤਮ ਗੰਭੀਰ ਨੇ ਕਿਹਾ, “ਜੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਟੀਵੀ 'ਤੇ ਪ੍ਰਚਾਰ ਦੇ ਜੇਕਰ ਕਰੋੜਾਂ ਰੁਪਏ ਪੀਪੀਈ ਕਿੱਟ ਲਾ ਦਿੰਦੇ ਤਾਂ ਜਨਤਾ ਨੂੰ ਕੁਝ ਚੰਗਾ ਹੁੰਦਾ। 2 ਹਫ਼ਤੇ ਪਹਿਲਾਂ ਮੈਂ ਪੀਪੀਈ ਕਿੱਟਾਂ ਤੇ ਮਾਸਕਾਂ ਲਈ 50 ਲੱਖ ਦਾ ਵਾਅਦਾ ਕੀਤਾ ਸੀ, ਅਜੇ ਤੱਕ ਕੋਈ ਪ੍ਰਤੀਕ੍ਰਿਆ ਨਹੀਂ ਆਈ। ਹੁਣ ਕੇਂਦਰ ਤੋਂ ਮੰਗ ਕਰ ਰਹੇ ਹਾਂ। ਅਰਵਿੰਦ ਕੇਜਰੀਵਾਲ ਦੇ ਸਿਰਫ ਦੋ ਹਥਿਆਰ ਮਗਰਮੱਛ ਦੇ ਹੰਝੂ ਤੇ ਵਿਕਟਿਮ ਕਾਰਡ ਹਨ।”




ਦਿੱਲੀ ਸਰਕਾਰ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਦਿੱਲੀ ਨੂੰ ਕੋਰੋਨਾ ਨਾਲ ਲੜਨ ਲਈ ਵਿੱਤੀ ਸਹਾਇਤਾ ਨਾ ਦੇ ਕੇ ਸਿਆਸਤ ਕਰ ਰਹੀ ਹੈ। ਕੇਂਦਰ ਨੇ ਹੋਰ ਰਾਜਾਂ ਦੀ ਸਹਾਇਤਾ ਲਈ ਤਕਰੀਬਨ 17287 ਕਰੋੜ ਰੁਪਏ ਦਿੱਤੇ ਹਨ, ਪਰ ਦਿੱਲੀ ਨੂੰ ਕੁਝ ਨਹੀਂ ਮਿਲਿਆ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਸ਼ਿਕਾਇਤ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ, ਦਿੱਲੀ ਸਰਕਾਰ ਨੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਕੋਲ ਪੀਪੀਈ ਕਿੱਟਾਂ ਦੀ ਘਾਟ ਹੈ। ਉਸ ਨੇ ਇਸ ਬਾਰੇ ਕੇਂਦਰ ਨੂੰ ਲਿਖਿਆ ਪਰ ਕੋਈ ਸਹਾਇਤਾ ਨਹੀ ਮਿਲੀ।


ਇਹ ਵੀ ਪੜ੍ਹੋ :