ਇਸ ਫੈਲ ਰਹੇ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ 21 ਦਿਨਾਂ ਬੰਦ ਦਾ ਐਲਾਨ ਕੀਤਾ ਗਿਆ ਹੈ ਜਿੱਥੇ ਗਰੀਬ ਮਜ਼ਦੂਰ ਹੁਣ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ। ਅਜਿਹੇ ਹੀ ਇੱਕ ਮਜ਼ਦੂਰ ਦੀ ਕਹਾਣੀ ਤੇ ਪੁਲਿਸ ਵੱਲੋਂ ਉਸਦੀ ਮਦਦ ਕਰਨ ਦੀ ਵੀਡੀਓ ਯੁਵਰਾਜ ਸਿੰਘ ਨੇ ਸ਼ੇਅਰ ਕੀਤੀ ਹੈ ਤੇ ਪ੍ਰਸੰਸਾ ਕੀਤੀ ਹੈ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਲੌਕਡਾਊਨ ਦੌਰਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੋ ਗਏ ਹਨ। ਇਸ ਦੌਰਾਨ ਉਹ ਕਈ ਵਾਰ ਲੋਕਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਤੇ ਕਈ ਵਾਰ ਖੁਦ ਵੀ ਟ੍ਰੋਲ ਹੋ ਰਹੇ ਹਨ। ਸ਼ਨੀਵਾਰ ਨੂੰ ਯੁਵਰਾਜ ਨੇ ਆਪਣੇ ਟਵਿੱਟਰ ‘ਤੇ ਵੀਡੀਓ ਪੋਸਟ ਕੀਤੀ, ਜਿਸ ‘ਚ ਕੁਝ ਪੁਲਿਸ ਵਾਲੇ ਸੜਕ ਦੇ ਕਿਨਾਰੇ ਬੈਠੇ ਗਰੀਬ ਲੋਕਾਂ ਨੂੰ ਖਾਣਾ ਦੇ ਰਹੇ ਹਨ।
ਯੁਵਰਾਜ ਨੇ ਲਿਖਿਆ ਕਿ ਇਨ੍ਹਾਂ ਪੁਲਿਸ ਕਰਮਚਾਰੀਆਂ ਦੁਆਰਾ ਕੀਤੇ ਇਸ ਮਨੁੱਖਤਾਵਾਦੀ ਕੰਮ ਨੂੰ ਵੇਖਣਾ ਬਹੁਤ ਖੁਸ਼ੀ ਦੀ ਗੱਲ ਹੈ। ਇਸ ਦੇ ਨਾਲ ਹੀ ਯੁਵਰਾਜ ਨੇ ਲੋਕਾਂ ਨੂੰ ਘਰਾਂ ‘ਚ ਰਹਿਣ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਯੁਵਰਾਜ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ ਫਾਉਂਡੇਸ਼ਨ ਲਈ ਸੋਸ਼ਲ ਮੀਡੀਆ ਮਦਦ ਦੀ ਮੰਗ ਕੀਤੀ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸ ਨੂੰ ਟ੍ਰੋਲ ਕੀਤਾ ਸੀ।