ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ 1 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤਾਂ ਲਈ ਦਿੱਲੀ ਵਿੱਚ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਖੁੱਲ੍ਹਣਗੀਆਂ। ਡੀਡੀਐਮਏ (DDMA) ਨੇ ਸਕੂਲ ਤੇ ਕਾਲਜ ਖੋਲ੍ਹਣ ਲਈ ਐਸਓਪੀ (SOP) ਜਾਰੀ ਕੀਤੇ ਹਨ। ਡੀਡੀਐਮਏ ਨੇ ਕਿਹਾ ਹੈ ਕਿ ਕਲਾਸ ਰੂਮ ਦੀ ਬੈਠਣ ਦੀ ਸਮਰੱਥਾ ਦੇ ਵੱਧ ਤੋਂ ਵੱਧ 50 ਪ੍ਰਤੀਸ਼ਤ ਤੱਕ ਬੱਚੇ ਇੱਕ ਸਮੇਂ ਵਿੱਚ ਕਲਾਸਾਂ ਲੈਣ ਦੇ ਯੋਗ ਹੋਣਗੇ। ਹਰੇਕ ਕਲਾਸ ਵਿੱਚ ਸਮਾਜਕ ਦੂਰੀਆਂ ਲਈ ਇੱਕ ਵੱਖਰਾ ਸਮਾਂ ਫਾਰਮੂਲਾ ਹੋਵੇਗਾ। ਸਵੇਰ ਅਤੇ ਸ਼ਾਮ ਦੀ ਸ਼ਿਫਟ ਵਾਲੇ ਸਕੂਲਾਂ ਵਿੱਚ, ਦੋ ਸ਼ਿਫਟਾਂ ਦੇ ਵਿੱਚ ਘੱਟੋ-ਘੱਟ ਇੱਕ ਘੰਟੇ ਦਾ ਅੰਤਰ ਹੋਵੇਗਾ। ਬੱਚਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਭੋਜਨ, ਕਿਤਾਬਾਂ ਤੇ ਹੋਰ ਸਟੇਸ਼ਨਰੀ ਸਾਮਾਨ ਇੱਕ-ਦੂਜੇ ਨਾਲ ਸਾਂਝਾ ਨਾ ਕਰਨ। ਸਕੂਲ ਤੇ ਕਾਲਜ ਖੋਲ੍ਹਣ ਲਈ ਐਸਓਪੀ · ਇਹ ਸਲਾਹ ਦਿੱਤੀ ਗਈ ਹੈ ਕਿ ਦੁਪਹਿਰ ਦੇ ਖਾਣੇ ਦੀ ਛੁੱਟੀ ਇਸ ਵੱਖਰੇ ਸਮੇਂ ਤੇ ਇੱਕ ਖੁੱਲ੍ਹੇ ਖੇਤਰ ਵਿੱਚ ਰੱਖੋ ਤਾਂ ਜੋ ਇੱਕ ਸਮੇਂ ਬਹੁਤ ਜ਼ਿਆਦਾ ਭੀੜ ਇਕੱਠੀ ਨਾ ਹੋਵੇ · ਬੈਠਣ ਦੀ ਵਿਵਸਥਾ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਇੱਕ ਸੀਟ ਨੂੰ ਛੱਡ ਕੇ ਬੈਠਣ ਦੀ ਵਿਵਸਥਾ ਹੋਵੇ। · ਬੱਚਿਆਂ ਦੇ ਸਕੂਲ ਜਾਣ ਲਈ ਮਾਪਿਆਂ ਦੀ ਮਨਜ਼ੂਰੀ ਦੀ ਲੋੜ ਹੋਵੇਗੀ। ਜੇ ਕੋਈ ਮਾਪੇ ਆਪਣੇ ਬੱਚੇ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ, ਤਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ। · ਕੰਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਅਧਿਆਪਕ ਸਟਾਫ ਜਾਂ ਵਿਦਿਆਰਥੀਆਂ ਨੂੰ ਸਕੂਲ ਨਹੀਂ ਆਉਣ ਦਿੱਤਾ ਜਾਵੇਗਾ। · ਸਕੂਲ ਕੈਂਪਸ ਵਿੱਚ ਕੁਆਰੰਟੀਨ ਰੂਮ ਬਣਾਉਣਾ ਲਾਜ਼ਮੀ ਹੈ, ਜਿੱਥੇ ਲੋੜ ਪੈਣ ਤੇ ਕਿਸੇ ਵੀ ਬੱਚੇ ਜਾਂ ਸਟਾਫ ਨੂੰ ਰੱਖਿਆ ਜਾ ਸਕੇ। · ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲ ਦੇ ਸਾਂਝੇ ਖੇਤਰ ਦੀ ਨਿਯਮਤ ਤੌਰ ਤੇ ਸਫਾਈ ਹੋਵੇ। ਪਖਾਨਿਆਂ ਵਿੱਚ ਸਾਬਣ ਤੇ ਪਾਣੀ ਮੌਜੂਦ ਰਹੇ। ਨਾਲ ਹੀ, ਸਕੂਲ ਦੇ ਵਿਹੜੇ ਵਿੱਚ ਥਰਮਲ ਸਕੈਨਰ, ਸੈਨੀਟਾਈਜ਼ਰ ਤੇ ਮਾਸਕ ਆਦਿ ਦੀ ਉਪਲਬਧਤਾ ਵੀ ਬਣੀ ਰਹੇ। · ਐਂਟਰੀ ਗੇਟ 'ਤੇ ਥਰਮਲ ਸਕੈਨਰ ਲਾਜ਼ਮੀ ਹੋਵੇਗਾ। ਬੱਚਿਆਂ ਤੇ ਸਟਾਫ ਲਈ ਮਾਸਕ ਜ਼ਰੂਰੀ ਹੋਣਗੇ। ਇਸ ਤੋਂ ਇਲਾਵਾ, ਐਂਟਰੀ ਗੇਟ 'ਤੇ ਹੀ ਬੱਚਿਆਂ ਦੇ ਹੱਥਾਂ ਨੂੰ ਰੋਗਾਣੂ ਮੁਕਤ ਕੀਤਾ ਜਾਵੇਗਾ। · ਸਕੂਲ ਮੁਖੀ ਨੂੰ ਐਸਐਮਸੀ ਮੈਂਬਰਾਂ, ਕੋਵਿਡ ਪ੍ਰੋਟੋਕੋਲ ਯੋਜਨਾ ਤੇ ਥਰਮਲ ਸਕੈਨਰ, ਸਾਬਣ ਅਤੇ ਸੈਨੀਟਾਈਜ਼ਰ ਆਦਿ ਨਾਲ ਹੀ ਕਿਸੇ ਮੀਟਿੰਗ ਦਾ ਆਯੋਜਨ ਕਰਨ ਲਈ ਕਿਹਾ ਗਿਆ ਹੈ। · ਸਕੂਲ ਮੁਖੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਕੂਲ ਵਿੱਚ ਆਉਣ ਵਾਲੇ ਸਾਰੇ ਅਧਿਆਪਕਾਂ ਅਤੇ ਸਟਾਫ ਦਾ ਟੀਕਾਕਰਣ ਹੋਇਆ ਹੋਵੇ। ਜੇ ਅਜਿਹਾ ਨਹੀਂ ਹੈ, ਤਾਂ ਇਸ ਕੰਮ ਨੂੰ ਪ੍ਰਮੁੱਖਤਾ ਦੇਣੀ ਹੋਵੇਗੀ। · ਜਿਹੜੇ ਸਕੂਲਾਂ ਵਿੱਚ ਟੀਕਾਕਰਨ ਤੇ ਰਾਸ਼ਨ ਵੰਡਣ ਦਾ ਕੰਮ ਚੱਲ ਰਿਹਾ ਹੈ, ਉਸ ਹਿੱਸੇ ਨੂੰ ਸਕੂਲ ਵਿੱਚ ਅਕਾਦਮਿਕ ਗਤੀਵਿਧੀਆਂ ਦੇ ਸਥਾਨ ਤੋਂ ਵੱਖਰਾ ਰੱਖਿਆ ਜਾਵੇਗਾ। ਇਸ ਲਈ, ਵੱਖਰੇ ਐਂਟਰੀ-ਐਗਜ਼ਿਟ ਪੁਆਇੰਟ ਬਣਾਏ ਜਾਣਗੇ ਤੇ ਸਿਵਲ ਡਿਫੈਂਸ ਸਟਾਫ ਤਾਇਨਾਤ ਕੀਤਾ ਜਾਵੇਗਾ।
Education Loan Information:
Calculate Education Loan EMI