ਗਗਨਦੀਪ ਸ਼ਰਮਾ
ਅੰਮ੍ਰਿਤਸਰ: ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਬੀਰਮਪੁਰ ਪਿੰਡ ਦੀ ਰਹਿਣ ਵਾਲੀ ਹਰਿੰਦਰ ਕੌਰ ਨਾਲ। ਹਾਲ ਹੀ 'ਚ ਹਰਿੰਦਰ ਕੌਰ ਉਸ ਵੇਲੇ ਸੁਰੱਖੀਆਂ 'ਚ ਆਈ ਜਦੋਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜਾਬ ਚੋਂ ਸਰਵੋਤਮ ਕਿਸਾਨ ਦਾ ਐਵਾਰਡ ਨਾਲ ਸਨਸਾਨਿਤ ਕੀਤਾ ਗਿਆ। ਉਸ ਨੇ ਬੰਗਲੌਰ ਜਾ ਕੇ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਇਹ ਸਨਮਾਨ ਪ੍ਰਾਪਤ ਕੀਤਾ। ਹੁਣ ਹਰਿੰਦਰ ਕੌਰ ਦੀ ਕਹਾਣੀ ਕਈਆਂ ਨੂੰ ਪ੍ਰੇਰਨਾ ਦਿੰਦੀ ਹੈ।
ਹਰਿੰਦਰ ਕੌਰ ਐਮਐਸਸੀ ਜਿਆਲੋਜੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਬੀਰਬਰ ਪੁਰ ਪਿੰਡ 'ਚ ਵਿਆਹੀ ਆਈ ਸੀ ਅਤੇ ਸਿਰਫ ਆਪਣੇ ਪਰਿਵਾਰ ਵੱਲ ਹੀ ਧਿਆਨ ਦਿੰਦੀ ਸੀ ਪਰ ਦਸ ਕੁ ਸਾਲ ਪਹਿਲਾਂ ਉਸ ਦੇ ਪਤੀ ਦੇ ਬਿਮਾਰ ਹੋਣ ਕਰਕੇ ਉਨ੍ਹਾਂ ਨੂੰ ਮਜਬੂਰੀ ਕਾਰਨ ਖੇਤੀਬਾੜੀ ਸੰਭਾਲਣੀ ਪਈ। ਜਿਸ 'ਚ ਉਸ ਨੇ ਕਈ ਮੀਲ ਪੱਥਰ ਸਾਬਤ ਕੀਤੇ। ਹਰਿੰਦਰ ਕੌਰ ਤਕਰੀਬਨ 32 ਏਕੜ ਜ਼ਮੀਨ ਦੀ ਮਾਲਕ ਹੈ ਅਤੇ ਇਸ 'ਚ ਉਸ ਨੇ ਕਈ ਤਰ੍ਹਾਂ ਦੇ ਪ੍ਰੀਖਣ ਕੀਤੇ ਅਤੇ ਸਾਰੀ ਖੇਤੀਬਾੜੀ ਆਪ ਹੀ ਕੀਤੀ। ਹਰਿੰਦਰ ਕੌਰ ਟਰੈਕਟਰ ਦੇ ਨਾਲ ਖੇਤੀਬਾੜੀ ਦੇ ਸਾਰੇ ਸੰਦਾਂ ਦਾ ਇਸਤੇਮਾਲ ਕਰਨਾ ਬਾਖੂਬੀ ਜਾਣਦੀ ਹੈ। ਦੱਸ ਦਇਏ ਕਿ ਉਸ ਨੂੰ ਬਾਸਮਤੀ ਦੀ ਸਭ ਤੋਂ ਵੱਧ ਪੈਦਾਵਾਰ ਲਈ ਸਰਬੋਤਮ ਕਿਸਾਨ ਦਾ ਐਵਾਰਡ ਵੀ ਮਿਲਿਆ ਹੈ।
ਹਰਿੰਦਰ ਕੌਰ ਮੁਤਾਬਕ ਖੇਤੀਬਾੜੀ ਦੀ ਗੁੜ੍ਹਤੀ ਉਨ੍ਹਾਂ ਨੂੰ ਬਚਪਨ ਤੋਂ ਹੀ ਮਿਲੀ ਸੀ। ਇਸ ਤੋਂ ਹੀ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਮਨ 'ਚ ਆਪਣੇ ਪਿੰਡ ਪਤੀ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਹੌਂਸਲਾ ਅਤੇ ਜਜਬਾ ਮਿਲਿਆ। ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਹਰਿੰਦਰ ਕੌਰ ਨੇ ਖੇਤੀਬਾੜੀ ਦਾ ਅਸਰ ਆਪਣੇ ਬੱਚਿਆਂ ਦੇ ਪਰਿਵਾਰਕ ਜੀਵਨ 'ਤੇ ਨਹੀਂ ਹੋਣ ਦਿੱਤਾ। ਹਰਿੰਦਰ ਕੌਰ ਦਾ ਕਹਿਣਾ ਹੈ ਕਿ ਆਮ ਕਿਸਾਨਾਂ ਵਾਂਗ ਉਹ ਵੀ ਸਵੇਰੇ ਤੜਕੇ ਜਾ ਕੇ ਘਰ ਦੇ ਕੰਮ ਖ਼ਤਮ ਕਰਕੇ ਆਪਣੇ ਖੇਤਾਂ 'ਚ ਆ ਜਾਂਦੀ ਹੈ ਅਤੇ ਸਾਰੇ ਕੰਮ ਕਰਦੀ ਹੈ।
ਹਰਿੰਦਰ ਕੌਰ ਅੱਜ ਦੇ ਕਿਸਾਨਾਂ ਦੇ ਨਾਲ ਹੋ ਰਹੀ ਦੁਰਦਸ਼ਾ ਦੀ ਨਬਜ਼ ਨੂੰ ਵੀ ਚੰਗੀ ਤਰ੍ਹਾਂ ਪਹਿਚਾਣਦੀ ਹੈ ਅਤੇ ਕਹਿਂਦੀ ਹੈ ਕਿ ਮਾਰਕੀਟਿੰਗ ਸਿਸਟਮ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਵੱਲ ਧਿਆਨ ਦੇ ਕੇ ਹੀ ਕਿਸਾਨਾਂ ਨੂੰ ਮੰਦੀ ਦੇ ਦੌਰ ਦੇ ਚੋਂ ਕੱਢਿਆ ਜਾ ਸਕਦਾ ਹੈ।
ਪਤੀ ਦੇ ਬਿਮਾਰ ਹੋਣ ਕਾਰਨ ਹਰਿੰਦਰ ਕੌਰ ਨੇ ਮਜਬੂਰੀ 'ਚ ਸੰਭਾਲੀ ਖੇਤੀਬਾੜੀ, ਅੱਜ ਜਿੱਤ ਚੁੱਕੀ ਹੈ ਕਈ ਅੈਵਾਰਡ
manvirk
Updated at:
15 Jan 2020 12:00 PM (IST)
ਖੇਤੀਬਾਡੀ ਅੱਜ ਕੱਲ੍ਹ ਦੇ ਦੌਰ 'ਚ ਸਭ ਤੋਂ ਔਖਾ ਧੰਦਾ ਮੰਨਿਆ ਜਾਂਦਾ ਹੈ। ਕਿਸਾਨ ਇਸ ਧੰਦੇ ਨੂੰ ਲਗਾਤਾਰ ਛੱਡ ਕੇ ਹੋਰਨਾਂ ਵਸੀਲਿਆਂ ਰਾਹੀਂ ਆਮਦਨ ਦੇ ਸਾਧਨਾਂ ਦਾ ਪ੍ਰਬੰਧ ਕਰ ਰਹੇ ਹਨ ਪਰ ਅਜਿਹੇ ਦੌਰ 'ਚ ਇੱਕ ਔਰਤ ਨੇ ਖੇਤੀਬਾੜੀ ਦੇ ਨਵੇਂ ਮੀਲ ਪੱਥਰ ਗੱਡ ਕੇ ਸਾਬਤ ਕਰ ਦਿੱਤਾ ਹੈ ਕਿ ਖੇਤੀਬਾੜੀ ਇੱਕ ਲਾਭਦਾਇਕ ਧੰਦਾ ਹੈ ਬਸ਼ਰਤੇ ਇਸ ਨੂੰ ਪੂਰੀ ਮਨ ਅਤੇ ਮਿਹਨਤ ਦੇ ਨਾਲ ਕੀਤਾ ਜਾਵੇ।
- - - - - - - - - Advertisement - - - - - - - - -