ਪੰਜਾਬ ਦੇ 225 ਪਿੰਡਾਂ ਦੀ ਜ਼ਮੀਨ ਹੋਏਗੀ ਐਕੁਆਇਰ, ਦਿੱਲੀ ਤੋਂ ਲੁਧਿਆਣਾ ਦਾ ਸਫਰ 2 ਘੰਟੇ ਘਟੇਗਾ
ਏਬੀਪੀ ਸਾਂਝਾ | 20 Jul 2020 10:37 AM (IST)
ਹੁਣ ਤੁਹਾਨੂੰ ਦਿੱਲੀ ਤੋਂ ਲੁਧਿਆਣਾ ਆਉਣ 'ਚ 2 ਘੰਟੇ ਘੱਟ ਸਮਾਂ ਲੱਗੇਗਾ। ਦਰਅਸਲ ਪੰਜਾਬ 'ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਐਕੁਆਇਰ ਦੀ ਸ਼ੁਰੂਆਤ ਹੋ ਗਈ ਹੈ।
ਚੰਡੀਗੜ੍ਹ: ਹੁਣ ਤੁਹਾਨੂੰ ਦਿੱਲੀ ਤੋਂ ਲੁਧਿਆਣਾ ਆਉਣ 'ਚ 2 ਘੰਟੇ ਘੱਟ ਸਮਾਂ ਲੱਗੇਗਾ। ਦਰਅਸਲ ਪੰਜਾਬ 'ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਐਕੁਆਇਰ ਦੀ ਸ਼ੁਰੂਆਤ ਹੋ ਗਈ ਹੈ। ਦਿੱਲੀ 'ਚ ਵੈਸਟਰਨ ਪੈਰੀਫੇਰੀ (ਕੁੰਡਲੀ ਮਨੇਸਰ ਪਲਵਲ) ਐਕਸਪ੍ਰੈਸ ਵੇਅ ਤੋਂ 700 ਕਿਲੋਮੀਟਰ ਦੂਰ ਜਸੋਰ ਖੇੜੀ ਤੋਂ ਸ਼ੁਰੂ ਹੋਣ ਵਾਲਾ 400 ਕਿਲੋਮੀਟਰ ਲੰਬਾ ਰਸਤਾ ਪੰਜਾਬ ਦੇ 9 ਜ਼ਿਲ੍ਹਿਆਂ ਦੇ 255 ਪਿੰਡਾਂ ਵਿੱਚੋਂ ਲੰਘੇਗਾ। ਮੌਸਮ ਵਿਭਾਗ ਵੱਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਬਾਰਸ਼ ਦੀ ਚੇਤਾਵਨੀ, ਜਾਣੋ ਆਪਣੇ ਇਲਾਕੇ ਦਾ ਹਾਲ ਇਸ 'ਚ 100 ਕਿਲੋਮੀਟਰ ਦੀ ਅੰਮ੍ਰਿਤਸਰ ਐਕਸਪ੍ਰੈੱਸ ਵੇਅ ਸੰਪਰਕ ਵੀ ਸ਼ਾਮਲ ਹੈ। ਇਸ ‘ਤੇ 25 ਹਜ਼ਾਰ ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਇਹ ਪ੍ਰਾਜੈਕਟ ਸਾਲ 2020 ਦੇ ਅੰਤ ਤੱਕ ਟੈਂਡਰ ਹੋਏਗਾ ਤੇ 2023 ਦੇ ਅੰਤ ਤੱਕ ਚਾਲੂ ਹੋਣ ਦੀ ਉਮੀਦ ਹੈ। ਐਕਸਪ੍ਰੈਸ ਵੇਅ ਦਿੱਲੀ ਤੋਂ ਲੁਧਿਆਣਾ ਦੀ ਦੂਰੀ ਨੂੰ 2 ਘੰਟੇ ਘਟਾ ਦੇਵੇਗਾ।