ਲੌਕਡਾਊਨ ਨੇ ਬਣਾਇਆ ਪਿਉ ਨੂੰ ਪੁੱਤ ਦਾ ਕਾਤਲ, ਰੋਟੀ ਨਾ ਮਿਲਣ ‘ਤੇ ਨਦੀ ‘ਚ ਸੁੱਟ ਕੇ ਮਾਰਿਆ ਪੁੱਤ

ਏਬੀਪੀ ਸਾਂਝਾ Updated at: 30 May 2020 02:03 PM (IST)

ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਤਾਲਾਬੰਦੀ ਕਾਰਨ ਗਰੀਬਾਂ ਨੂੰ ਸਭ ਤੋਂ ਵੱਧ ਜਾਨੀ ਨੁਕਸਾਨ ਹੋ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ ਇਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਬਾਲਾਘਾਟ ਵਿੱਚ ਕਥਿਤ ਤੌਰ 'ਤੇ ਇੱਕ ਬੇਰੁਜ਼ਗਾਰ 37 ਸਾਲਾ ਵਿਅਕਤੀ ਨੇ ਪਰਿਵਾਰ ਨੂੰ ਭੋਜਨ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਅੱਠ ਸਾਲ ਦੇ ਬੇਟੇ ਨੂੰ ਦੋਵੇਂ ਹੱਥ ਬੰਨ੍ਹ ਕੇ ਵੈਨੰਗਾ ਨਦੀ ਵਿੱਚ ਡੁਬੋ ਕੇ ਹੱਤਿਆ ਕਰ ਦਿੱਤੀ।

NEXT PREV
ਬਾਲਾਘਾਟ: ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਤਾਲਾਬੰਦੀ ਕਾਰਨ ਗਰੀਬਾਂ ਨੂੰ ਸਭ ਤੋਂ ਵੱਧ ਜਾਨੀ ਨੁਕਸਾਨ ਹੋ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ ਇਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਬਾਲਾਘਾਟ ਵਿੱਚ ਕਥਿਤ ਤੌਰ 'ਤੇ ਇੱਕ ਬੇਰੁਜ਼ਗਾਰ 37 ਸਾਲਾ ਵਿਅਕਤੀ ਨੇ ਪਰਿਵਾਰ ਨੂੰ ਭੋਜਨ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਅੱਠ ਸਾਲ ਦੇ ਬੇਟੇ ਨੂੰ ਦੋਵੇਂ ਹੱਥ ਬੰਨ੍ਹ ਕੇ ਵੈਨੰਗਾ ਨਦੀ ਵਿੱਚ ਡੁਬੋ ਕੇ ਹੱਤਿਆ ਕਰ ਦਿੱਤੀ।

ਘਟਨਾ ਤੋਂ ਬਾਅਦ ਮੁਲਜ਼ਮ ਖੁਦ ਪਹੁੰਚਿਆ ਥਾਣੇ

ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਿਤਾ ਪਹਿਲਾਂ ਆਪਣੇ ਘਰ ਗਿਆ ਅਤੇ ਘਰ 'ਚ ਬੇਟੇ ਨੂੰ ਨਦੀ 'ਚ ਡੁਬੋ ਕੇ ਮਾਰਨ ਦੀ ਗੱਲ ਦਸ ਕੇ ਫਿਰ ਸਦਰ ਥਾਣਾ ਪਹੁੰਚਿਆ ਅਤੇ ਕਤਲ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੱਚੇ ਦੀ ਲਾਸ਼ ਬਰਾਮਦ ਕੀਤੀ। ਬੱਚੇ ਦੇ ਦੋਵੇਂ ਹੱਥ ਪਿੱਛੇ ਵੱਲ ਬੰਨ੍ਹੇ ਹੋਏ ਸੀ।

ਪੁਲਿਸ ਨੇ ਦੱਸਿਆ ਕਿ

ਇਸ ਮਾਮਲੇ ਵਿੱਚ ਮੁਲਜ਼ਮ ਪਿਤਾ ਖ਼ਿਲਾਫ਼ ਧਾਰਾ 302 (ਕਤਲ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਪਿਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਤਾਲਾਬੰਦੀ ਕਾਰਨ ਉਸ ਕੋਲ ਕੋਈ ਕੰਮ ਨਹੀਂ ਸੀ। ਇਸ ਲਈ ਉਸ ਨੇ ਆਪਣਾ ਲੜਕਾ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਅਸਮਰੱਥ ਹੋਣ ਕਾਰਨ ਮਾਰ ਦਿੱਤਾ।-


ਜੈਲਲਿਤਾ ਦੀ ਕਰੋੜਾਂ ਦੀ ਜਾਇਦਾਦ ਦਾ ਹਾਈਕੋਰਟ ਨੇ ਸੁਣਾਇਆ ਫੈਸਲਾ, ਇਹ ਲੋਕ ਹੋਣਗੇ ਹੱਕਦਾਰ

ਪੁਲਿਸ ਨੇ ਦੱਸਿਆ ਕਿ

ਮੁਲਜ਼ਮ ਨੇ ਕਿਹਾ ਕਿ ਉਹ ਪੁੱਤਰ ਦੀ ਹੱਤਿਆ ਕਰਕੇ ਆਪਣੇ ਖ਼ਾਨਦਾਨ ਦਾ ਅੰਤ ਕਰਨਾ ਚਾਹੁੰਦਾ ਸੀ। ਪਰਿਵਾਰ ਅਨੁਸਾਰ ਮੁਲਜ਼ਮ ਕੰਮ ਦੀ ਘਾਟ ਕਾਰਨ ਅਕਸਰ ਤਣਾਅ ‘ਚ ਰਹਿੰਦਾ ਸੀ। ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਦੋਸ਼ੀ ਦੀ ਵੱਡੀ ਧੀ, ਜਿਸਦੀ ਉਮਰ 10 ਸਾਲ ਹੈ, ਦਾ ਜਨਮਦਿਨ ਵੀ ਸੀ। ਜਿਸ ਦੇ ਲਈ ਕੇਕ ਲੈਣ ਦੇ ਨਾਮ 'ਤੇ ਦੋਸ਼ੀ ਪਿਤਾ ਆਪਣੇ ਲੜਕੇ ਨਾਲ ਘਰੋਂ ਬਾਹਰ ਆਇਆ ਸੀ।-


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2025.ABP Network Private Limited. All rights reserved.