ਡੈਨਮਾਰਕ: ਕੋਰੋਨਾ ਵਾਇਰਸ ਦਾ ਟੈਸਟ ਹੁਣ ਰੋਬੋਟ ਕਰ ਸਕੇਗਾ। ਡੈਨਮਾਰਕ 'ਚ ਵਿਗਿਆਨੀਆਂ ਨੇ ਕੋਵਿਡ-19 ਟੈਸਟ ਲਈ ਅਨੋਖਾ ਰੋਬੋਟ ਤਿਆਰ ਕੀਤਾ ਹੈ। ਇਸ ਦੀ ਵਰਤੋਂ ਨਾਲ ਸਿਹਤ ਕਰਮੀਆਂ ਨੂੰ ਵਾਇਰਸ ਇਨਫੈਕਸ਼ਨ ਦਾ ਖਤਰਾ ਘਟ ਜਾਏਗਾ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰੋਬੋਟ ਆਪਣੀ ਤਰ੍ਹਾਂ ਦੀ ਦੁਨੀਆਂ ਦੀ ਪਹਿਲੀ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਹੈ। ਇਸ ਨੂੰ ਸਾਊਦਰਨ ਡੈਨਮਾਰਕ ਯੂਨੀਵਰਸਿਟੀ 'ਚ ਇੰਡਸਟਰੀ ਲੈਬ ਨੇ ਡਿਜ਼ਾਇਨ ਕੀਤਾ ਹੈ। ਰੋਬੋਟ ਡਿਸਪੋਜ਼ਲ ਟੂਲ ਜ਼ਰੀਏ ਮਰੀਜ਼ ਦੇ ਗਲੇ ਰਾਹੀਂ ਸਵੈਬ ਲੈਂਦਾ ਹੈ। ਫਿਰ ਉਸ ਤੋਂ ਬਾਅਦ ਸਵੈਬ ਨੂੰ ਕੱਚ ਦੀ ਬੋਤਲ 'ਚ ਰੱਖ ਕੇ ਬੰਦ ਕਰ ਦਿੰਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਕੋਵਿਡ-19 ਟੈਸਟ 'ਚ ਰੋਬੋਟ ਦੇ ਇਸਤੇਮਾਲ ਨਾਲ ਸਿਹਤ ਕਰਮੀਆਂ ਨੂੰ ਵੱਡੀ ਮਦਦ ਮਿਲੇਗੀ। ਉਨ੍ਹਾਂ ਨੂੰ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ 'ਚ ਆਏ ਬਿਨਾਂ ਹੀ ਜਾਂਚ ਲਈ ਸੈਂਪਲ ਮਿਲ ਜਾਏਗਾ। ਸਵੈਬ ਟੈਸਟ ਲਈ ਨੱਕ ਜਾਂ ਗਲੇ ਦੇ ਅੰਦਰ ਇਕ ਲੰਬਾ ਈਅਰਬਡ ਜਿਹਾ ਸਵੈਬ ਪਾਕੇ ਸੈਂਪਲ ਲਿਆ ਜਾਂਦਾ ਹੈ। ਜਿਸ ਨਾਲ ਸੈਂਪਲ ਲੈਣ ਵਾਲੇ ਸਿਹਤ ਕਰਮੀਆਂ ਦੇ ਪੀੜਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਰੋਬੋਟ ਦੇ ਇਸਤੇਮਾਲ ਨਾਲ ਵਾਇਰਸ ਦੇ ਫੈਲਣ ਦਾ ਖਤਰਾ ਘੱਟ ਜਾਵੇਗਾ।

ਇਸ ਦੀ ਵਰਤੋਂ 'ਚ ਹੋਣ ਵਾਲੀ 3ਡੀ ਪ੍ਰਿੰਟਰ ਤਕਨੀਕ ਮਸ਼ੀਨ ਨੂੰ ਤਿਆਰ ਕਰਨ ਵਾਲੀ ਲੈਬ ਦਾ ਕਹਿਣਾ ਹੈ ਕਿ ਡੈਨਮਾਰਕ ਦੇ ਸਟਾਰਟਅਪ ਲਾਇਫਲਾਇਨ ਰੋਬੋਟਿਕਸ ਨਾਲ ਮਿਲ ਕੇ ਉਸ ਦੀ ਤਿਆਰੀ ਜਾਰੀ ਹੈ। ਉਮੀਦ ਹੈ ਕਿ ਜੂਨ ਦੇ ਅੰਤਕ ਤਕ ਰੋਬੋਟ ਮਰੀਜ਼ਾਂ ਦੀ ਟੈਸਟਿੰਗ ਕਰਨੀ ਸ਼ੁਰੂ ਕਰ ਦੇਵੇ। ਉਸ ਤੋਂ ਬਾਅਦ ਵਿਕਰੀ ਲਈ ਮਸ਼ੀਨਾਂ ਪੇਸ਼ ਕੀਤੀਆਂ ਜਾਣਗੀਆਂ। ਫਿਲਹਾਲ ਰੋਬੋਟ ਦਾ ਨਿਰਮਾਣ ਸ਼ੁਰੂਆਤੀ ਗੇੜ 'ਚ ਹੈ। ਪਰ ਇਸ ਦਾ ਮਾਡਲ ਇਸਤੇਮਾਲ ਲਈ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: