ਕਰਨਾਲ: ਵਿਦੇਸ਼ ਕਮਾਈ ਕਰਨ ਗਿਆ ਇੱਕ ਹੋਰ ਸਿੱਖ ਨੌਜਵਾਨ ਮੌਤ ਦੀ ਭੇਟ ਚੜ੍ਹ ਗਿਆ। ਕਰਨਾਲ ਦੇ ਮਨਿੰਦਰ ਸਿੰਘ ਨਾਂ ਦੇ 28 ਸਾਲਾ ਨੌਜਵਾਨ ਨੂੰ ਅਮਰੀਕਾ 'ਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਦੇਹ ਕਬਜ਼ੇ 'ਚ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਡਿਊਟੀ 'ਤੇ ਸੀ, ਤਾਂ ਇੱਕ ਨੌਜਵਾਨ ਹੱਥ 'ਚ ਪਿਸਤੌਲ ਲੈ ਕੇ ਸਟੋਰ 'ਚ ਦਾਖਲ ਹੋਇਆ।
ਉਸ ਨੇ ਪੈਸੇ ਲੁੱਟ ਕੇ ਮਨਿੰਦਰ ਨੂੰ ਗੋਲੀ ਮਾਰ ਦਿੱਤੀ। ਮਨਿੰਦਰ ਨੇ ਅਮਰੀਕਾ ਆ ਕੇ ਪੈਸਾ ਕਮਾਉਣ ਲਈ ਡੇਢ ਏਕੜ ਜ਼ਮੀਨ ਵੇਚੀ ਸੀ। 23 ਲੱਖ ਰੁਪਏ ਦੇ ਕੇ ਉਹ ਮਈ 2019 'ਚ ਆਪਣੇ ਦੋਸਤ ਨਾਲ ਨਾਜਾਇਜ਼ ਤਰੀਕੇ ਨਾਲ ਅਮਰੀਕਾ ਪਹੁੰਚਿਆ ਸੀ।
ਫੜ੍ਹੇ ਜਾਣ ਤੋਂ ਬਾਅਦ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। 18 ਲੱਖ ਦਾ ਬਾਂਡ ਭਰ ਕੇ ਮਨਿੰਦਰ ਨਵੰਬਰ 'ਚ ਜੇਲ੍ਹ ਤੋਂ ਬਾਹਰ ਨਿਕਲਿਆ ਸੀ। ਦੋ ਮਹੀਨੇ ਪਹਿਲਾਂ ਹੀ ਉਸ ਨੇ ਸਟੋਰ 'ਤੇ ਕਲਰਕ ਦੀ ਨੌਕਰ ਸ਼ੁਰੂ ਕੀਤੀ ਸੀ।
ਅਮਰੀਕਾ 'ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਏਬੀਪੀ ਸਾਂਝਾ
Updated at:
24 Feb 2020 12:53 PM (IST)
ਵਿਦੇਸ਼ ਕਮਾਈ ਕਰਨ ਗਿਆ ਇੱਕ ਹੋਰ ਸਿੱਖ ਨੌਜਵਾਨ ਮੌਤ ਦੀ ਭੇਟ ਚੜ੍ਹ ਗਿਆ। ਕਰਨਾਲ ਦੇ ਮਨਿੰਦਰ ਸਿੰਘ ਨਾਂ ਦੇ 28 ਸਾਲਾ ਨੌਜਵਾਨ ਨੂੰ ਅਮਰੀਕਾ 'ਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਦੇਹ ਕਬਜ਼ੇ 'ਚ ਲੈ ਲਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -