ਸੋਨਭਦਰ: ਉੱਤਰ ਪ੍ਰਦੇਸ਼ ਦਾ ਸੋਨਭਦਰ ਅੱਜਕੱਲ੍ਹ ਸੋਨੇ ਨੂੰ ਲੈ ਕੇ ਚਰਚਾ 'ਚ ਹੈ। ਜਿਓਲਾਜਿਕਲ ਸਰਵੇ ਆਫ ਇੰਡੀਆ ਨੇ ਖਦਾਨ 'ਚੋਂ 3000 ਟਨ ਨਹੀਂ, ਸਗੋਂ ਸਿਰਫ 160 ਕਿਲੋ ਸੋਨਾ ਹੋਣ ਦਾ ਦਾਅਵਾ ਕੀਤਾ ਹੈ। ਜੀਐਸਆਈ ਦੇ ਨਿਰਦੇਸ਼ਕ ਡਾ. ਜੀਐਸ ਤਿਵਾਰੀ ਨੇ ਦੱਸਿਆ ਕਿ ਸੋਨਬਦਰ 'ਚ 52806.25 ਟਨ 'ਚੋਂ 160 ਕਿਲੋ ਸ਼ੁੱਧ ਸੋਨਾ ਨਿਕਲਣ ਦਾ ਦਾਅਵਾ ਹੈ, ਨਾ ਕਿ 3000 ਟਨ ਸੋਨਾ।
ਸੋਨਭਦਰ 'ਚ ਸੋਨੇ ਦੀ ਤਲਾਸ਼ ਅਜੇ ਵੀ ਜਾਰੀ ਹੈ। ਇੱਥੇ ਹੋਰ ਸੋਨਾ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ 'ਚ ਸਭ ਤੋਂ ਜ਼ਿਆਦਾ ਸੋਨਾ ਕਰਨਾਟਕ ਦੀ ਹੁੱਤੀ ਖਦਾਨ 'ਚੋਂ ਕੱਢਿਆ ਜਾਂਦਾ ਹੈ। ਜੋ ਕਿ ਭਾਰਤ ਦਾ ਸਭ ਤੋਂ ਵੱਡਾ ਸੋਨੇ ਦਾ ਉਤਪਾਦਕ ਸੂਬਾ ਹੈ।
ਸੋਨਭਦਰ 'ਚ 300 ਟਨ ਸੋਨਾ ਮਿਲਣ ਦਾ ਦਾਅਵਾ ਗਲਤ, ਜੀਐਸਆਈ ਨੇ ਦੱਸੀ ਸਚਾਈ
ਏਬੀਪੀ ਸਾਂਝਾ
Updated at:
24 Feb 2020 10:38 AM (IST)
ਉੱਤਰ ਪ੍ਰਦੇਸ਼ ਦਾ ਸੋਨਭਦਰ ਅੱਜਕੱਲ੍ਹ ਸੋਨੇ ਨੂੰ ਲੈ ਕੇ ਚਰਚਾ 'ਚ ਹੈ। ਜਿਓਲਾਜਿਕਲ ਸਰਵੇ ਆਫ ਇੰਡੀਆ ਨੇ ਖਦਾਨ 'ਚੋਂ 3000 ਟਨ ਨਹੀਂ, ਸਗੋਂ ਸਿਰਫ 160 ਕਿਲੋ ਸੋਨਾ ਹੋਣ ਦਾ ਦਾਅਵਾ ਕੀਤਾ ਹੈ।
- - - - - - - - - Advertisement - - - - - - - - -