ਫਾਜ਼ਿਲਕਾ: ਪੰਜਾਬ ਸਰਕਾਰ ਵੱਲੋਂ ਹਰ ਸਾਲ ਹੋਲੀ ਦੇ ਤਿਉਹਾਰ 'ਤੇ ਹੋਲੀ ਬੰਪਰ ਲਾਇਆ ਜਾਂਦਾ ਹੈ, ਜਿਸ 'ਚ ਕਰੋੜ ਤੇ ਲੱਖਾਂ ਦੇ ਇਨਾਮ ਰੱਖੇ ਜਾਂਦੇ ਹਨ। ਇਸ ਸਾਲ ਫਾਜ਼ਿਲਕਾ ਦੇ ਸਵਰਣ ਸਿੰਘ ਨੇ ਵੀ ਆਪਣੀ ਕਿਸਮਤ ਅਜ਼ਮਾਈ ਤੇ ਇੱਕ ਕਰੋੜ ਦੀ ਲਾਟਰੀ ਜਿੱਤ ਲਈ।
ਸਵਰਣ ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ 'ਚ ਕਲਰਕ ਦੇ ਤੌਰ 'ਤੇ ਤਾਇਨਾਤ ਹੈ। ਸਵਰਣ ਦੇ ਦੋ ਬੇਟੇ ਹਨ, ਜਿਨ੍ਹਾਂ 'ਚੋਂ ਇੱਕ ਨੇ ਈਟੀਟੀ ਦਾ ਟੈਟ ਪਾਸ ਕੀਤਾ ਹੋਇਆ ਹੈ, ਪਰ ਬੇਰੁਜ਼ਗਾਰੀ ਹੋਣ ਕਾਰਨ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ।
ਦੂਸਰਾ ਬੇਟਾ ਮਿਊਜ਼ਿਕ ਸਿੱਖਦਾ ਹੈ। ਹੁਣ ਲਾਟਰੀ ਲੱਗਣ ਤੋਂ ਬਾਅਦ ਰਿਸ਼ਤੇਦਾਰ ਤੇ ਹੋਰ ਸਬੰਧੀ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਸਵਰਣ ਤੇ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਬੱਚਿਆਂ ਨੂੰ ਬਿਜ਼ਨੈੱਸ ਖੋਲ੍ਹ ਕੇ ਦੇਣਗੇ ਤੇ ਲੋਕ ਭਲਾਈ ਦੇ ਕੰਮ ਕਰਨਗੇ।
ਬਿਜਲੀ ਕਰਮਚਾਰੀ ਦੀ ਖੁੱਲ੍ਹੀ ਕਿਸਮਤ, ਨਿਕਲੀ ਇੱਕ ਕਰੋੜ ਦੀ ਲਾਟਰੀ
ਏਬੀਪੀ ਸਾਂਝਾ
Updated at:
01 Mar 2020 05:24 PM (IST)
ਪੰਜਾਬ ਸਰਕਾਰ ਵੱਲੋਂ ਹਰ ਸਾਲ ਹੋਲੀ ਦੇ ਤਿਉਹਾਰ 'ਤੇ ਹੋਲੀ ਬੰਪਰ ਲਾਇਆ ਜਾਂਦਾ ਹੈ, ਜਿਸ 'ਚ ਕਰੋੜ ਤੇ ਲੱਖਾਂ ਦੇ ਇਨਾਮ ਰੱਖੇ ਜਾਂਦੇ ਹਨ। ਇਸ ਸਾਲ ਫਾਜ਼ਿਲਕਾ ਦੇ ਸਵਰਣ ਸਿੰਘ ਨੇ ਵੀ ਆਪਣੀ ਕਿਸਮਤ ਅਜ਼ਮਾਈ ਤੇ ਇੱਕ ਕਰੋੜ ਦੀ ਲਟਰੀ ਜਿੱਤ ਲਈ।
- - - - - - - - - Advertisement - - - - - - - - -