ਪੁਲਿਸ ਵਾਲੇ ਤੋਂ ਮੰਗ ਬੈਠਾ ਚਾਹ ਦੇ ਪੈਸੇ, ਜਾਣੋ ਫਿਰ ਕੀ ਹੋਇਆ, ਮਾਮਲਾ ਕੈਮਰੇ 'ਚ ਕੈਦ
ਏਬੀਪੀ ਸਾਂਝਾ | 13 Jan 2020 11:48 AM (IST)
ਪੰਜਾਬ ਪੁਲਿਸ ਇੱਕ ਵਾਰ ਫੇਰ ਚਰਚਾ 'ਚ ਹੈ। ਇਸ ਵਾਰ ਲੁਧਿਆਣਾ ਪੁਲਿਸ 'ਤੇ ਇੱਕ ਚਾਹ ਵਾਲੇ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਹੈ।
ਲੁਧਿਆਣਾ: ਪੰਜਾਬ ਪੁਲਿਸ ਇੱਕ ਵਾਰ ਫੇਰ ਚਰਚਾ 'ਚ ਹੈ। ਇਸ ਵਾਰ ਲੁਧਿਆਣਾ ਪੁਲਿਸ 'ਤੇ ਇੱਕ ਚਾਹ ਵਾਲੇ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਇੰਨਾ ਹੀ ਨਹੀਂ ਇਹ ਘਟਨਾ ਸੀਸੀਟੀਵੀ 'ਚ ਕੈਦ ਵੀ ਹੋਈ ਹੈ। ਦੱਸ ਦਈਏ ਕਿ ਘਟਨਾ ਲੁਧਿਆਣਾ ਰੇਲਵੇ ਸਟੇਸ਼ਨ ਦੇ ਮੇਨ ਗੇਟ ਦੇ ਨੇੜੇ ਦੀ ਹੈ। ਜਿੱਥੇ ਇੱਕ ਚਾਹ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੇ ਜਦੋਂ ਪੁਲਿਸ ਵਾਲੇ ਤੋਂ ਚਾਹ ਦੇ ਪੈਸੇ ਮੰਗੇ ਤਾਂ ਪੁਲਿਸ ਕਰਮੀ ਨੇ ਉਸ ਮਜ਼ਦੂਰ 'ਤੇ ਡੰਡਿਆਂ ਦੀ ਬਰਸਾਤ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ ਉਦੋਂ ਤਕ ਉਹ ਪੁਲਿਸ ਮੁਲਾਜ਼ਮ ਦੇ ਹੱਥੇ ਚੜ੍ਹ ਚੁੱਕਿਆ ਸੀ। ਇਹ ਸਾਰੀ ਘਟਨਾ ਨੇੜੇ ਲੱਗੇ ਇੱਕ ਸੀਸੀਟੀਵੀ 'ਚ ਕੈਦ ਹੋ ਗਈ ਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੈਬ ਸਿੰਘ ਨਾਂ ਦੇ ਸਬ ਇੰਸਪੈਕਟਰ 'ਤੇ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਉਧਰ ਪੀੜਤ ਨੌਜਵਾਨ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ।