ਚੰਡੀਗੜ੍ਹ: ਕੈਨੇਡਾ ਪੁਲਿਸ ਨੇ ਲੰਬੇ ਆਪ੍ਰੇਸ਼ਨ ਤੋਂ ਬਾਅਦ 30 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਵਿੱਚੋਂ 25 ਪੰਜਾਬ ਦੇ ਹਨ। ਡਰੱਗ ਕਾਰਟੈਲ ਖਿਲਾਫ ਵੱਡੀ ਸਫਲਤਾ ਨੇ ਭਾਰਤੀ ਸੁਰੱਖਿਆ ਏਜੰਸੀਆਂ, ਖਾਸ ਕਰ ਪੰਜਾਬ ਪੁਲਿਸ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਉਤਸਾਹਿਤ ਕੀਤਾ ਹੈ, ਜਿਨ੍ਹਾਂ ਦੇ ਅਧਿਕਾਰੀਆਂ ਨੇ ਪਿਛਲੇ ਦੋ ਸਾਲਾਂ ਵਿੱਚ ਕੈਨੇਡੀਅਨ ਧਰਤੀ ਤੋਂ ਚੱਲ ਰਹੇ ਇਸ ਰੈਕੇਟ ਨੂੰ ਲੈ ਕੇ ਕੈਨੇਡਾ ਤੇ ਅਮਰੀਕਾ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਸੀ।


ਕੈਨੇਡਾ ਤੋਂ ਆਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੁਲਿਸ ਨੇ ਕੁਝ ਅੰਤਰਰਾਸ਼ਟਰੀ ਏਜੰਸੀਆਂ ਦੀ ਸਹਾਇਤਾ ਨਾਲ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦੀ ਕਮਰ ਤੋੜਨ ਲਈ ਵਿਸ਼ੇਸ਼ ਆਪ੍ਰੇਸ਼ਨ ਕੋਡ ਨਾਮਕ ਪ੍ਰੋਜੈਕਟ ਚੀਤਾ 'ਤੇ ਕੰਮ ਕਰਨਾ ਸ਼ੁਰੂ ਕੀਤਾ। ਜ਼ਮੀਨੀ ਤੌਰ 'ਤੇ ਪੁਲਿਸ ਦੀ ਕਾਰਵਾਈ 8 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਤੇ 19 ਅਪ੍ਰੈਲ ਤੱਕ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਕੈਲੀਫੋਰਨੀਆ ਵਿੱਚ ਪੁਲਿਸ ਨੇ 50 ਤੋਂ ਵੱਧ ਸਰਚ ਵਾਰੰਟ ਜਾਰੀ ਕੀਤੇ ਸਨ ਤੇ ਲਗਭਗ 2.3 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ, ਜਿਸ ਵਿੱਚ ਹੈਰੋਇਨ ਤੇ ਕੇਟਾਮਾਈਨ ਵੀ ਸ਼ਾਮਲ ਸਨ, ਤੇ 48 ਬਹੁਤ ਜ਼ਿਆਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ।


ਇਸ ਤੋਂ ਇਲਾਵਾ $7,30,000 ਕੈਨੇਡੀਅਨ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਬਰਾਮਦ ਨਸ਼ੀਲੇ ਪਦਾਰਥਾਂ ਵਿੱਚ 10 ਕਿਲੋ ਕੋਕੀਨ, 8 ਕਿਲੋ ਕੇਟਾਮਾਈਨ, 3 ਕਿਲੋ ਹੈਰੋਇਨ ਅਤੇ 2.5 ਕਿਲੋ ਅਫੀਮ ਸ਼ਾਮਲ ਹੈ।


ਭਾਰਤੀ ਏਜੰਸੀਆਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਵੱਖ-ਵੱਖ ਕਾਰਵਾਈਆਂ ਦੌਰਾਨ ਪਾਇਆ ਕਿ ਨਸ਼ਿਆਂ ਨੂੰ ਪੰਜਾਬ ਤੋਂ ਸਮੁੰਦਰੀ ਜ਼ਹਾਜ਼ਾਂ, ਇਲੈਕਟ੍ਰਾਨਿਕ ਮਸ਼ੀਨਾਂ ਤੇ ਪਵਿੱਤਰ ਕਿਤਾਬਾਂ ਵਿੱਚ ਵੀ ਕੈਨੇਡਾ ਲਿਜਾਇਆ ਗਿਆ ਸੀ। ਪੰਜਾਬ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਜੂਨ 2018 ਵਿੱਚ ਕੈਨੇਡੀਅਨ ਨਾਗਰਿਕ ਦਵਿੰਦਰ ਦੇਵ ਤੇ ਕਮਲਜੀਤ ਸਿੰਘ ਚੌਹਾਨ ਨੂੰ ਡਰੱਗ ਰੈਕੇਟ ਵਿੱਚ ਨਾਮਜ਼ਦ ਕੀਤਾ ਸੀ, ਜੋ ਕੇਟਾਮਾਈਨ ਤੇ ਅਫੀਮ ਨੂੰ ਕੈਨੇਡਾ ਲਿਜਾਣ ਲਈ ਸੰਚਾਰਿਤ ਸਮੁੰਦਰੀ ਜਹਾਜ਼ਾਂ ਦੀ ਵਰਤੋਂ ਕਰਦੇ ਸਨ।


ਇੱਕ ਕੇਸ ਵਿੱਚ, ਐਨਸੀਬੀ ਨੇ ਸਥਾਨਕ ਵਰਤੋਂ ਲਈ ਕੈਨੇਡਾ ਤੋਂ ਪੰਜਾਬ ਵਿੱਚ ਕੋਕੀਨ ਦੀ ਸਮੱਗਲਿੰਗ ਦੇ ਨਾਲ-ਨਾਲ ਦਿੱਲੀ ਤੇ ਗੋਆ ਦੀ ਅਗਲੀ ਤਸਕਰੀ ਦਾ ਪਤਾ ਲਾਇਆ ਸੀ। ਇਸ ਗਰੋਹ ਨੇ ਪਹਿਲਾਂ ਇੱਕ ਕਾਗਜ਼ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਨਸ਼ੇ ਦਾ ਨਮੂਨਾ ਭੇਜਣ ਲਈ ਕੀਤੀ। ਬਾਅਦ ਵਿੱਚ ਪ੍ਰਿੰਟਰ ਮਸ਼ੀਨਾਂ ਵਿੱਚ ਛੁਪੀ ਖੇਪ ਜਲੰਧਰ ਸਥਿਤ ਕੰਪਨੀ ਨੂੰ ਭੇਜ ਦਿੱਤੀ।


ਏਜੰਸੀਆਂ ਨੂੰ ਉਮੀਦ ਹੈ ਕਿ ਇਸ ਪੜਤਾਲ ਤੋਂ ਬਾਅਦ ਕੈਨੇਡਾ, ਇਟਲੀ ਤੇ ਆਸਟਰੇਲੀਆ ਦੇ ਰਹਿਣ ਵਾਲੇ ਕਈ ਅੰਤਰਰਾਸ਼ਟਰੀ ਤਸਕਰਾਂ ਦੀ ਗ੍ਰਿਫਤਾਰੀ ਹੋਵੇਗੀ, ਜੋ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਲਈ ਲੌੜੀਂਦੇ ਸਨ। ਡਰੱਗ ਨੈੱਟਵਰਕ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਡਰੱਗ ਤਸਕਰਾਂ ਨਾਲ ਜੁੜਿਆ ਇੱਕ ਮਹੱਤਵਪੂਰਨ ਦਲ ਸੀ, ਜੋ ਦਿੱਲੀ ਤੇ ਗੋਆ, ਆਸਟਰੇਲੀਆ, ਬ੍ਰਿਟੇਨ, ਵੀਅਤਨਾਮ ਤੇ ਇਟਲੀ ਤੱਕ ਨਸ਼ਿਆਂ ਦੀ ਢੋਆ ਢੁਆਈ ਲਈ ਵਰਤੋਂ ਕਰ ਰਿਹਾ ਸੀ।


ਇਹ ਵੀ ਪੜ੍ਹੋ: Covishield Vaccine Price: Covishield ਦੀਆਂ ਕੀਮਤਾਂ ਤੈਅ, ਜਾਣੋ ਕੇਂਦਰੀ, ਸੂਬੇ ਤੇ ਪ੍ਰਾਈਵੇਟ ਹਸਪਤਾਲਾਂ ਲਈ ਕੋਵੀਸ਼ੀਲਡ ਦੇ ਰੇਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904