ਨਵੀਂ ਦਿੱਲੀ: ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਕੋਰੋਨਾ ਪੌਜ਼ੇਟਿਵ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਦਿੱਲੀ ਸਥਿਤ ਘਰ ਵੀ ਕੰਟੇਂਮੈਂਟ ਜ਼ੋਨ 'ਚ ਆਉਂਦਾ ਹੈ, ਪਰ ਬਾਵਜੂਦ ਇਸ ਸਭ ਦੇ ਉਨ੍ਹਾਂ ਦੇ ਘਰ 'ਚ ਪੋਲੀਟੀਕਲ ਈਵੈਂਟ ਹੋ ਰਹੇ ਹਨ। ਢੀਂਡਸਾ ਦੀ ਕੋਠੀ 'ਚ ਅੱਜ ਮਨਜੀਤ ਸਿੰਘ ਜੀਕੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।
ਢੀਂਡਸਾ ਦੇ ਘਰ 'ਚ ਕੋਰੋਨਾ ਮਰੀਜ਼ ਤੇ ਕੰਟੇਂਮੈਂਟ ਜ਼ੋਨ ਦਾ ਪੋਸਟਰ ਲੱਗਾ ਹੋਇਆ ਹੈ, ਪਰ ਸ਼ਾਇਦ ਇਸ ਪੋਸਟਰ 'ਤੇ ਜੀਕੇ ਦੀ ਨਜ਼ਰ ਨਹੀਂ ਗਈ। ਉਨ੍ਹਾਂ ਨੂੰ ਇੰਨਾ ਤਾਂ ਜ਼ਰੂਰ ਪਤਾ ਹਵੇਗਾ ਕਿ ਢੀਂਡਸਾ ਕੋਰੋਨਾ ਪੌਜ਼ੇਟਿਵ ਹਨ। ਬਾਵਜੂਦ ਇਸ ਦੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਰੀਆ ਖ਼ਿਲਾਫ਼ ਮੀਡੀਆ ਟਰਾਇਲ ਤੋਂ ਗੁੱਸਾ ਹੋਈ ਤਾਪਸੀ ਪੰਨੂ, ਕਿਹਾ- ਅਜੇ ਦੋਸ਼ੀ ਸਾਬਤ ਨਹੀਂ ਹੋਈ
ਢੀਂਡਸਾ ਵੱਲੋਂ ਜੀਕੇ ਨੂੰ ਇੱਕ ਕਮਰਾ ਜਾਗੋ ਪਾਰਟੀ ਦੇ ਆਫਿਸ ਲਈ ਦਿੱਤਾ ਗਿਆ ਹੈ, ਜਿੱਥੇ ਅੱਜ ਪ੍ਰੈੱਸ ਕਾਨਫਰੰਸ ਹੋਈ ਤੇ ਸੈਂਕੜੇ ਲੋਕ ਮੌਜੂਦ ਸੀ। ਨਿਯਮਾਂ ਮੁਤਾਬਕ ਕੰਟੇਂਮੈਂਟ ਜ਼ੋਨ 'ਚ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕੋਈ ਨਹੀਂ ਆ ਸਕਦਾ ਪਰ ਇੱਥੇ ਤਾਂ ਪ੍ਰੈੱਸ ਕਾਨਫਰੰਸ ਵੀ ਆਸਾਨੀ ਨਾਲ ਹੋ ਗਈ। ਇਸ ਸਭ 'ਤੇ ਢੀਂਡਸਾ ਦੀ ਸਿਕਿਓਰਿਟੀ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਵੱਲੋਂ ਕਿਸੇ ਨੂੰ ਵੀ ਦਾਖਿਲ ਨਹੀਂ ਹੋਣ ਦਿੱਤਾ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਮਨਜੀਤ ਸਿੰਘ ਜੀਕੇ ਨੂੰ ਨਹੀਂ ਕੋਰੋਨਾ ਦਾ ਖੌਫ! ਢੀਂਡਸਾ ਦੇ ਘਰ ਆ ਕੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
ਏਬੀਪੀ ਸਾਂਝਾ
Updated at:
31 Aug 2020 05:03 PM (IST)
ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਕੋਰੋਨਾ ਪੌਜ਼ੇਟਿਵ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਦਿੱਲੀ ਸਥਿਤ ਘਰ ਵੀ ਕੰਟੇਂਮੈਂਟ ਜ਼ੋਨ 'ਚ ਆਉਂਦਾ ਹੈ, ਪਰ ਬਾਵਜੂਦ ਇਸ ਸਭ ਦੇ ਉਨ੍ਹਾਂ ਦੇ ਘਰ 'ਚ ਪੋਲੀਟੀਕਲ ਈਵੈਂਟ ਹੋ ਰਹੇ ਹਨ। ਢੀਂਡਸਾ ਦੀ ਕੋਠੀ 'ਚ ਅੱਜ ਮਨਜੀਤ ਸਿੰਘ ਜੀਕੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।
ਸੰਕੇਤਕ ਤਸਵੀਰ
- - - - - - - - - Advertisement - - - - - - - - -